National

ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਦੀ ਜਾਗੋ ਪਾਰਟੀ ਨੇ ਨਿਖੇਧੀ ਕੀਤੀ

ਪੰਜਾਬ ਨੂੰ ਬਦਨਾਮ ਕਰਨ ਪਿੱਛੋ ਵੋਟਾਂ ਦੇ ਧਰੁਵੀਕਰਨ ਦਾ ਏਜੰਡਾ ਹੋ ਸਕਦਾ ਹੈ: ਜੀਕੇ
ਨਵੀਂ ਦਿੱਲੀ-  ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਪੰਜਾਬ ਪੁਲਿਸ ਦੀ ਫੜੋਫੜੀ ਵਾਲੀ ਕਾਰਵਾਈ ਨੂੰ ਜਾਗੋ ਪਾਰਟੀ ਨੇ ਗੈਰਜ਼ਰੂਰੀ ਅਤੇ ਗਲਤ ਸਮੇਂ ਦੀ ਕਾਰਵਾਈ ਦਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਕਾਰਵਾਈ ਨੂੰ ਪੰਜਾਬ ਨੂੰ ਬਦਨਾਮ ਕਰਨ ਨਾਲ ਜੋੜਿਆ ਹੈ। ਜੀਕੇ ਨੇ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬ ਵਿਰੋਧੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਹ ਦੇਸ਼-ਵਿਦੇਸ਼ ‘ਚ ਰਹਿੰਦੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੁਝ ਕਾਨੂੰਨ ਵਿਰੋਧੀ ਕੀਤਾ ਸੀ, ਤਾਂ ਉਨ੍ਹਾਂ ਦੀ ਗਿਰਫਤਾਰੀ ਕੱਲ੍ਹ ਸਵੇਰੇ ਉਨ੍ਹਾਂ ਦੇ ਘਰੋਂ ਕਿਉਂ ਨਹੀਂ ਕੀਤੀ ਗਈ ? ਇੱਕ ਬੰਦਾ ਜੋਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਸਿੱਖੀ ਨਾਲ ਜੋੜ ਰਿਹਾ ਹੈ, ਉਸ ਨੂੰ ਕਾਹਲੀ ‘ਚ ਸਮਾਜ਼ ਵਿਰੋਧੀ ਅਨਸਰ ਸਾਬਿਤ  ਪਿੱਛੇ ਕੀ ਮਜਬੂਰੀ ਹੈ? ਇਸੇ ਤਰ੍ਹਾਂ ਦੀ ਗਲਤੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ। ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ਅੰਦਰ ਫ਼ੌਜ ਵਾੜ ਕੇ ਹਮਲਾ ਕਰਨ ਨੂੰ ਸਿੱਖ ਹੁਣ ਤੱਕ ਨਹੀਂ ਭੁਲੇ ਹਨ। ਇੰਦਰਾਂ ਗਾਂਧੀ ਤੋਂ ਬਾਅਦ ਬੇਅੰਤ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਹੋਏ ਸਿੱਖ ਨੌਜਵਾਨੀ ਉਤੇ ਅਨ੍ਹਾ ਤਸ਼ੱਦਦ ਕੀਤਾ ਸੀ। ਲੱਗਦਾ ਹੈ ਕਿ ਭਗਵੰਤ ਮਾਨ ਨੇ ਵੀ ਇੰਦਰਾਂ ਗਾਂਧੀ ਤੇ ਬੇਅੰਤ ਸਿੰਘ ਵਾਲੀ ਰਾਹ ਫੜ ਲਈ ਹੈ।
। ਜੇਕਰ ‘ਹਿੰਦੂ ਰਾਸ਼ਟਰ’ ਦੀ ਮੰਗ ਗਲਤ ਨਹੀਂ ਹੈ ਤਾਂ ਫਿਰ ‘ਖਾਲਿਸਤਾਨ’ ਦੀ ਮੰਗ ਵੀ ਗਲਤ ਨਹੀਂ ਹੈ। ਹਾਲਾਂਕਿ ਮੈਂ ਖਾਲਿਸਤਾਨ ਦੇ ਹੱਕ ਵਿਚ ਨਹੀਂ ਹੈ। ਜੇਕਰ “ਅਖੰਡ ਭਾਰਤ” ਦੀ ਗੱਲ ਹੋ ਸਕਦੀ ਹੈ ਤਾਂ ਫਿਰ “ਅਖੰਡ ਪੰਜਾਬ” ਦੀ ਗੱਲ ਕਰਨ ‘ਚ ਕੋਈ ਬੁਰਾਈ ਨਹੀਂ ਹੈ।
Show More

Related Articles

Leave a Reply

Your email address will not be published. Required fields are marked *

Close