NationalSports

ਆਸਟ੍ਰੇਲੀਆ ਦੇ PM ਨਾਲ ਭਾਰਤ-ਆਸਟ੍ਰੇਲੀਆ ਟੈਸਟ ਮੈਚ ਦੇਖਣਗੇ PM ਮੋਦੀ

ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ‘ਚ ਭਾਰਤ-ਆਸਟ੍ਰੇਲੀਆ ਟੈਸਟ ਮੈਚ ਹੋਣ ਜਾ ਰਿਹਾ ਹੈ। ਇਸ ਮੈਚ ਦੀ ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਆਪਣੇ ਆਸਟ੍ਰੇਲੀਆਈ ਹਮਰੁਤਬਾ ਨਾਲ ਕ੍ਰਿਕਟ ਮੈਚ ਦੇਖਣਗੇ। ਉਹ ਡੇਢ ਘੰਟਾ ਸਟੇਡੀਅਮ ‘ਚ ਰੁਕਣਗੇ ਤੇ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ, ਇਸ ਲਈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

ਪੀਐਮ ਮੋਦੀ ਦੇ ਪ੍ਰੋਗਰਾਮ ਮੁਤਾਬਕ ਉਹ ਆਪਣੇ ਆਸਟ੍ਰੇਲੀਆਈ ਹਮਰੁਤਬਾ ਨਾਲ ਸਾਢੇ 8 ਵਜੇ ਸਟੇਡੀਅਮ ਪਹੁੰਚਣਗੇ। ਮੋਦੀ ਅਤੇ ਅਲਬਾਨੀਜ਼ ਦੀ ਯਾਤਰਾ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਦੋਸਤੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨਾਂ ਦਾ ਹਿੱਸਾ ਹੈ।

ਸਟੇਡੀਅਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐਸਪੀਜੀ ਨੇ ਲਈ ਹੈ। ਇਸ ਦਿਨ ਇੱਕ ਲੱਖ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਇਹ ਭਾਰਤ ਵਿੱਚ ਵੀ ਇੱਕ ਰਿਕਾਰਡ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਕ੍ਰਿਸਮਸ ਟੈਸਟ ਮੈਚਾਂ (88000 ਤੋਂ 90000) ਦੌਰਾਨ ਈਡਨ ਗਾਰਡਨ ਵਿੱਚ ਸਭ ਤੋਂ ਵੱਧ ਦਰਸ਼ਕ ਮੌਜੂਦ ਸਨ। ਬਾਅਦ ਵਿੱਚ ਇਸ ਦੀ ਦਰਸ਼ਕ ਗਿਣਤੀ ਘਟ ਕੇ 67000 ਰਹਿ ਗਈ।

200 ਅਤੇ 305 ਰੁਪਏ ਦੀਆਂ 75 ਹਜ਼ਾਰ ਟਿਕਟਾਂ ਵਿਕ ਚੁੱਕੀਆਂ ਹਨ। ਸਟੇਡੀਅਮ ਦੇ ਬਾਹਰੀ ਅਹਾਤੇ ‘ਚ ਦੋਵਾਂ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਵਾਲੇ ਕਈ ਹੋਰਡਿੰਗ ਲਗਾਏ ਗਏ ਹਨ। ਸਾਈਟਸਕ੍ਰੀਨ ਦੇ ਸਾਹਮਣੇ ਇੱਕ ਛੋਟਾ ਸਟੇਜ ਬਣਾਇਆ ਗਿਆ ਹੈ ਜਿੱਥੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਛੋਟਾ ਪ੍ਰੋਗਰਾਮ ਹੋਵੇਗਾ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਸਨੂੰ ਹਟਾ ਦਿੱਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close