Canada

ਫ਼ੈਡਰਲ ਸਰਕਾਰ ਇਰਾਨੀਆਂ ਲਈ ਕੈਨੇਡਾ ਓਪਨ ਵਰਕ ਪਰਮਿਟ ਕਰ ਰਹੀ

ਫ਼ੈਡਰਲ ਸਰਕਾਰ ਇਰਾਨੀਆਂ ਲਈ ਕੈਨੇਡਾ ਵਿੱਚ ਰਹਿਣਾ ਆਸਾਨ ਬਣਾਉਣ ਲਈ ਵਿਸ਼ੇਸ਼ ਉਪਾਅ ਕਰ ਰਹੀ ਹੈ। ਪੜ੍ਹਾਈ, ਵਿਜ਼ਿਟ ਜਾਂ ਕੰਮ ਲਈ ਕੈਨੇਡਾ ਆਉਣ ਵਾਲੇ ਇਰਾਨੀਆਂ ਦੀ ਕੈਨੇਡਾ ਵਿਚ ਰਹਿਣ ਦੀ ਮਿਆਦ ਵਧਾਉਣ ਅਤੇ ਹੋਰ ਸਟ੍ਰੀਮਾਂ ਵਿਚ ਅਪਲਾਈ ਕਰ ਸਕਣ ਦੀ ਅਰਜ਼ੀ ਪ੍ਰਕਿਰਿਆ ਸਰਲ ਬਣਾਈ ਜਾ ਰਹੀ ਹੈ। 1 ਮਾਰਚ ਤੋਂ ਇਹ ਪ੍ਰਕਿਰਿਆ ਲਾਗੂ ਹੋ ਰਹੀ ਹੈ।

ਕੈਨੇਡਾ ਵਿੱਚ ਹੁਣ ਇਰਾਨੀ ਲੋਕਾਂ ਲਈ, ਇੱਕ ਨਵਾਂ ਓਪਨ ਵਰਕ ਪਰਮਿਟ ਪਾਥਵੇਅ ਵੀ ਸ਼ੁਰੂ ਕੀਤਾ ਜਾਵੇਗਾ। ਫ਼ੈਡਰਲ ਸਰਕਾਰ ਕੈਨੇਡਾ ਵਿਚ ਰਹਿਣ ਦੇ ਚਾਹਵਾਨ ਇਰਾਨੀ ਲੋਕਾਂ ਲਈ ਪ੍ਰੋਸੈਸਿੰਗ ਫ਼ੀਸ ਵੀ ਮੁਆਫ਼ ਕਰੇਗੀ। ਇਰਾਨ ਵਿਚ ਮੌਜੂਦ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਜੋ ਵਾਪਸ ਕੈਨੇਡਾ ਆਉਣਾ ਚਾਹੁੰਦੇ ਹਨ, ਉਹਨਾਂ ਦੇ ਪਾਸਪੋਰਟਾਂ, ਯਾਤਰਾ ਦਸਤਾਵੇਜ਼ਾਂ ਅਤੇ ਨਾਗਰਿਕਤਾ ਪ੍ਰਮਾਣ ਪੱਤਰਾਂ ਦੀ ਫ਼ੀਸ ਵੀ ਮੁਆਫ਼ ਕੀਤੀ ਜਾਵੇਗੀ।

ਇਰਾਨ ਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲ਼ੰਘਣਾ ਕਾਰਨ ਕੈਨੇਡਾ ਇਹ ਉਪਾਅ ਕਰ ਰਿਹਾ ਹੈ। ਪਿਛਲੇ ਸਾਲ ਮਾਹਸਾ ਅਮੀਨੀ ਨਾਂ ਦੀ 22 ਸਾਲ ਦੀ ਇੱਕ ਲੜਕੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਰਕੇ ਇਰਾਨ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੀ ਹਿਰਾਸਤ ਵਿਚ ਉਸਦੀ ਮੌਤ ਹੋ ਗਈ ਸੀ, ਜਿਸਤੋਂ ਬਾਅਦ ਮੁਲਕ ਭਰ ਵਿਚ ਅਸ਼ਾਂਤੀ ਫ਼ੈਲ ਗਈ ਸੀ।

Show More

Related Articles

Leave a Reply

Your email address will not be published. Required fields are marked *

Close