Punjab
ਖੇਡ ਮੰਤਰੀ ਸੰਦੀਪ ਸਿੰਘ ਕੇਸ ਵਾਪਸ ਲੈਣ ਦਾ ਬਣਾ ਰਹੇ ਨੇ ਦਬਾਅ : ਮਹਿਲਾ ਕੋਚ
ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਲੈ ਕੇ ਮਹਿਲਾ ਕੋਚ ਨੇ ਵੱਡੇ ਖੁਲਾਸੇ ਕੀਤੇ ਹਨ। ਕੋਚ ਦਾ ਕਹਿਣਾ ਹੈਕਿ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਮਿਲਣ ਤੋਂ ਪਹਿਲਾਂ ਮੰਤਰੀ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਮੰਤਰੀ ਨੇ ਕੋਚ ਨੂੰ ਕਿਹਾ ਸੀ ਕਿ ਤੁਸੀਂ ਜੋ ਚਾਹੁੰਦੇ ਹੋ, ਮੈਂ ਉਹੀ ਕਰਾਂਗਾ, ਬਸ ਕੇਸ ਵਾਪਸ ਲੈ ਲੳ।
ਮੰਤਰੀ ਸੰਦੀਪ ‘ਤੇ 31 ਦਸੰਬਰ ਨੂੰ ਚੰਡੀਗੜ੍ਹ ਵਿਚ ਕੇਸ ਦਰਜ ਹੋਇਆ। ਉਸ ਦੇ ਅਗਲੇ ਦਿਨ ਯਾਨੀ 1 ਜਨਵਰੀ ਨੂੰ ਮਹਿਲਾ ਕੋਚ ਗ੍ਰਹਿ ਮੰਤਰੀ ਨੂੰ ਮਿਲਣ ਲਈ ਅੰਬਾਲਾ ਗਈ ਸੀ। ਇਨ੍ਹਾਂ ਦੋਸ਼ਾਂ ਵਿਚ ਮਹਿਲਾ ਕੋਚ ਨੇ ਮਾਮਲੇ ਦੀ ਜਾਂਚ ਕਰ ਰਹੀ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਮੰਤਰੀ ਸੰਦੀਪ ਸਿੰਘ ਪਹਿਲਾਂ ਹੀ ਦੋਸ਼ਾਂ ਨੂੰ ਨਕਾਰ ਚੁੱਕੇ ਹਨ।
ਮਹਿਲਾ ਕੋਚ ਦਾ ਕਹਿਣਾ ਹੈ ਕਿ ਅਨਿਲ ਵਿਜ ਨੂੰ ਮਿਲਣ ਤੋਂ ਪਹਿਲਾਂ ਮੰਤਰੀ ਨੇ ਕਿਹਾ ਸੀ ਕਿ ਤੁਸੀਂ ਜੋ ਨੁਕਸਾਨ ਕੀਤਾ ਹੈ, ਉਸ ਦੀ ਕੀਮਤ ਤਾਂ ਦੇਣੀ ਪਵੇਗੀ। ਕੋਚ ਨੇ ਸੰਦੀਪ ਸਿੰਘ ਨੂੰ ਕਿਹਾ ਕਿ ਤੁਸੀਂ ਸਾਰਾ ਕੁਝ ਖਰੀਦ ਸਕਦੇ ਹੋ, ਪਰ ਮੈਨੂੰ ਨਹੀਂ। ਹਰ ਵਿਅਕਤੀ ਇਕੋ ਜਿਹਾ ਨਹੀਂ ਹੁੰਦਾ। ਮੈਨੂੰ ਪੈਸੇ ਨਹੀਂ ਚਾਹੀਦੇ। ਮੈਨੂੰ ੳਨਾ ਹੀ ਹਜ਼ਮ ਹੋਵੇਗਾ, ਜਿੰਨੀ ਮੈਂ ਮਿਹਨਤ ਕੀਤੀ ਹੈ।