International

ਰੇਨੋ ਏਅਰ ਰੇਸ ਤੇ ਇਕ ਜਹਾਜ ਹਾਦਸਾਗ੍ਰਸਤ ਹੋਇਆ ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ

ਵਾਸਿੰਗਟਨ (ਰਾਜ ਗੋਗਨਾ )—ਅੱਜ ਨੇਵਾਡਾ ਸੂਬੇ ਦੇ ਸ਼ਹਿਰ ਰੇਨੋ ਵਿੱਚ ਇੱਕ ਜਹਾਜ਼ ਆਪਣੀ ਕਲਾਸ ਦੇ ਫਾਈਨਲ ਵਿੱਚ ਉੱਡ ਰਿਹਾ ਸੀ ਅਤੇ ਜਦੋਂ ਇਹ ਇਵੈਂਟ ਦੇ ਤੀਜੇ ਲੈਪ ਤੇ ਪਹੁੰਚਿਆ ਉਸ ਦੌਰਾਨ ਹੇਠਾਂ ਉਹ ਹੇਠਾਂ ਡਿੱਗ ਗਿਆ। ਜਿਸ ਦੋਰਾਨ ਪਾਇਲਟ ਦੀ ਮੌਤ ਹੋ ਗਈ ਅਤੇ ਇਹ ਹਾਦਸਾ ਐਤਵਾਰ ਦੁਪਹਿਰ ਨੂੰ ਰੇਨੋ ਏਅਰ ਰੇਸ ਦੇ ਚੈਂਪੀਅਨਸ਼ਿਪ ਦੇ ਦੌਰ ਦੌਰਾਨ ਵਾਪਰਿਆ ਜਦੋ ਇਹ  ਜਹਾਜ਼ ਹਾਦਸਾਗ੍ਰਸਤ ਹੋ ਗਿਆ। ਆਯੋਜਕਾਂ ਦੇ ਅਨੁਸਾਰ, ਅੱਜ  ਐਤਵਾਰ ਦੁਪਹਿਰ ਨੂੰ ਨੇਵਾਡਾ ਦੇ ਸ਼ਹਿਰ ਰੇਨੋ ਵਿੱਚ ਏਅਰ ਰੇਸ ਦੇ ਦੌਰਾਨ ਇਸ ਜਹਾਜ ਦੇ ਪਾਇਲਟ ਦੀ ਮੌਤ ਹੋ ਗਈ। ਰੇਨੋ ਏਅਰ ਰੇਸਿੰਗ ਐਸੋਸੀਏਸ਼ਨ ਦੇ ਸੀਈਓ ਫਰੇਡ ਟੇਲਿੰਗ ਨੇ ਐਤਵਾਰ ਸ਼ਾਮ ਨੂੰ ਇੱਕ ਨਿਊਜ  ਕਾਨਫਰੰਸ ਦੌਰਾਨ ਇਹ ਸੰਕੇਤ ਦਿੱਤਾ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਸ਼ੁਰੂਆਤੀ ਬਿਆਨ ਵਿੱਚ ਕਿਹਾ ਕਿ ਏਅਰੋ ਐਲ-29 ਡੇਲਫਿਨ ਦੁਪਹਿਰ 3:45 ਵਜੇ ਰੇਨੋ ਵਿੱਚ ਇੱਕ ਰਿਹਾਇਸ਼ੀ ਖੇਤਰ ਦੇ ਪਿੱਛੇ ਕਰੈਸ਼ ਹੋਇਆ। ਵਾਸ਼ੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸ਼ਾਮ 4:00 ਵਜੇ ਤੋਂ ਬਾਅਦ ਇੱਕ ਟਵੀਟ ਵਿੱਚ ਕਿਹਾ। ਕਿ ਇਹ ਕਰੈਸ਼ ਜਹਾਜ ਜੋ ਕਿ ਇਹ ਰੇਸ ਦੇ ਸਥਾਨ ਤੋਂ ਲਗਭਗ ਦੋ ਮੀਲ ਉੱਤਰ ਵੱਲ 13945 ਰੈੱਡ ਰੌਕ ਰੋਡ ਦੇ ਖੇਤਰ ਵਿੱਚ ਸਥਿਤ ਸੀ। ਟੇਲਿੰਗ ਨੇ ਕਿਹਾ ਕਿ ਜੈੱਟ ਜਹਾਜ਼ ਦਾ ਮਾਡਲ, ਅਸਲ ਵਿੱਚ ਫੌਜੀ ਸਿਖਲਾਈ ਲਈ ਵਿਕਸਤ ਕੀਤਾ ਗਿਆ ਸੀ। ਅਤੇ ਇਹ ਘਟਨਾ ਦੀ ਤੀਜੀ ਲੈਪ ਦੇ ਦੌਰਾਨ ਕ੍ਰੈਸ਼ ਹੋ ਗਿਆ। ਉਸਨੇ ਪਾਇਲਟ ਦੀ ਪਛਾਣ ਸਾਂਝੀ ਨਹੀਂ ਕੀਤੀ।
Show More

Related Articles

Leave a Reply

Your email address will not be published. Required fields are marked *

Close