EntertainmentPunjab
ਮਨਕੀਰਤ ਔਲਖ ਦੀ ਵਕੀਲ ਜ਼ਰੀਏ ਹੋਈ ਪੇਸ਼ੀ
ਚੰਡੀਗੜ੍ਹ . : ਪੰਜਾਬੀ ਗਾਇਕ ਮਨਕੀਰਤ ਔਲਖ ਦੇ ਗੀਤ 8 ਰਫ਼ਲਾਂ ਨੂੰ ਲੈ ਕੇ ਚੰਡੀਗੜ੍ਹ ਕੋਰਟ ਵਿਚ ਦਾਇਰ ਕੇਸ ਵਿਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤੀ ਨੋਟਿਸ ਤੋਂ ਬਾਅਦ ਉਨ੍ਹਾਂ ਵਲੋਂ ਵਕੀਲ ਕੋਰਟ ਵਿਚ ਪੇਸ਼ ਹੋਏ। ਮਾਮਲੇ ਵਿਚ ਔਲਖ ਵਲੋਂ ਜਵਾਬ ਪੇਸ਼ ਕੀਤਾ ਜਾਣਾ ਬਾਕੀ ਹੈ। ਜਾਣਕਾਰੀ ਮੁਤਾਬਕ ਔਲਖ ਇਸ ਸਮੇਂ ਕੈਨੇਡਾ ਵਿਚ ਹਨ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਕੀਲ ਸੁਨੀਲ ਮੱਲਣ ਨੇ ਇਹ ਕੇਸ ਦਾਇਰ ਕੀਤਾ ਹੋਇਆ। ਉਨ੍ਹਾਂ ਨੇ ਔਲਖ ਅਤੇ ਹੋਰਾਂ ’ਤੇ ਗੀਤ ਦੇ ਜ਼ਰੀਏ ਵਕੀਲਾਂ ਦੇ ਅਕਸ ਨੂੰ ਖਰਾਬ ਕਰਨ ਦਾ ਇਲਜ਼ਾਮ ਲਗਾਇਆ। ਐਡਵੋਕੇਟ ਮੱਲਣ ਨੇ ਦੱਸਿਆ ਕਿ ਮਨਕੀਰਤ ਔਲਖ ਨੂੰ 15 ਮਈ 2021 ਨੂੰ ਲੀਗਲ ਨੋਟਿਸ ਵੀ ਭੇਜਿਆ ਸੀ। ਇਸ ਦਾ ਢੁੱਕਵਾਂ ਜਵਾਬ ਨਹੀਂ ਆਇਆ। ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਇਹ ਗੀਤ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ