International

ਅਮਰੀਕਾ ’ਚ ਨਹੀਂ ਰੁੱਕ ਰਹੀਆਂ ਪੰਜਾਬੀਆਂ ’ਤੇ ਨਫਰਤੀ ਹਮਲੇ ਦੀਆਂ ਘਟਨਾਵਾਂ

ਰਾਤ ਨੂੰ ਸੈਰ ਕਰ ਰਹੇ ਬਜ਼ੁਰਗ ਪੰਜਾਬੀ ਸਾਹਿਤਕਾਰ ’ਤੇ 2 ਨੌਜਵਾਨਾਂ ਨੇ ਅਟੈਕ ਕਰਕੇ ਕੀਤਾ ਗੰਭੀਰ ਜ਼ਖਮੀ

ਨਿਊਯਾਰਕ – ਅਮਰੀਕਾ ਵਿਚ ਪੰਜਾਬੀਆਂ ਨਾਲ ਹੇਟ ਕ੍ਰਾਈਮ ਦੀਆਂ ਘਟਨਾਵਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀਆਂ ਅਤੇ ਭਾਰਤੀ ਮੂਲ ਦੇ ਲੋਕਾਂ ’ਤੇ ਨਫਰਤੀ ਹਮਲੇ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਤਾਜ਼ੀ ਘਟਨਾ ਨਿਊਯਾਰਕ ਰਿਚਮੰਡ ਹਿੱਲ ਇਲਾਕੇ ਵਿਚ ਵਾਪਰੀ ਜਿੱਥੇ ਇਕ ਬਜ਼ੁਰਗ ’ਤੇ 2 ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਡੂੰਘੀਆਂ ਸੱਟਾਂ ਮਾਰੀਆਂ ਅਤੇ ਉਨ੍ਹਾਂ ਦਾ ਫੋਨ ਖੋਹ ਕੇ ਲੈ ਗਏ ਹਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੀੜਤ ਬਜ਼ੁਰਗ ਦੀ ਪਛਾਣ ਓਂਕਾਰ ਸਿੰਘ ਡੁਮੇਲੀ ਵਜੋਂ ਹੋਈ ਹੈ ਜੋ ਕਿ ਇਕ ਸਾਹਿਤਕਾਰ ਹਨ। ਓਂਕਾਰ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਤਕਰੀਬਨ ਪੌਣੇ 9 ਵਜੇ ਖਾਣਾ ਖਾਣ ਤੋਂ ਬਾਅਦ ਮੰਡੇਲ ਇਲਾਕੇ ਵਿਚ ਸੈਰ ਕਰ ਰਹੇ ਸੀ ਕਿ 112 ਲਿਬਰਟੀ ਸਟ੍ਰੀਟ ਵਿਖੇ 2 ਨੌਜਵਾਨ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਫੋਨ ਖੋਹ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਵਿਚ ਕਾਫੀ ਸਹਿਮ ਵਾਲਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ 9/11 ਤੋਂ ਬਾਅਦ ਅਮਰੀਕਾ ਵਿਚ ਪੰਜਾਬੀਆਂ ’ਤੇ ਕਾਫੀ ਅਟੈਕ ਹੋਏ ਹਨ ਅਤੇ ਇਸ ਇਲਾਕੇ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਥੇ ਪਹਿਲਾਂ ਵੀ ਬਜ਼ੁਰਗਾਂ ’ਤੇ ਕਈ ਵਾਰ ਅਟੈਕ ਹੋ ਚੁੱਕੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਬਜ਼ੁਰਗਾਂ ਵਿਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬੀ ਭਾਈਚਾਰੇ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਇੰਤਜ਼ਾਮ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close