Punjab

ਹਰਿਆਣਾ ਦੀ ਸਿਹਤ ਵਿਭਾਗ ਦੀ ਟੀਮ ਵਲੋ ਸਥਾਨਕ ਬਾਠ ਅਲਟਰਾਸਾਊਂਡ ਤੇ ਛਾਪਾ

ਰਈਆ,(ਕਮਲਜੀਤ ਸੋਨੂੰ)—ਹਰਿਆਣਾ ਦੀ ਸਿਹਤ ਵਿਭਾਗ ਦੀ ਟੀਮ ਵਲੋ ਸਥਾਨਕ ਬਾਠ ਅਲਟਰਾਸਾਊਂਡ ਦੇ ਅੱਜ ਦੁਪਹਿਰ ਅਚਾਨਕ ਛਾਪਾ ਮਾਰਨ ਤੇ ਕੁਝ ਵੀ ਬਰਾਮਦ ਨਹੀਂ ਹੋਇਆ ਪਰ ਸਕੈਨ ਸੈਂਟਰ ਸੀਲ ਕਰ ਦਿੱਤਾ ।ਅਲਟਰਾਸਾਊਂਡ ਦੇ ਮਾਲਕ ਡਾ ਬਿਕਰਮਜੀਤ ਸਿੰਘ ਬਾਠ ਨੇ ਕਿਹਾ ਕੇ ਸਾਰੀ ਕਲੀਨਿਕ ਦੀ ਚਾਰ ਘੰਟੇ ਤੋ ਵੱਧ ਤਲਾਸ਼ੀ ਲੈਣ ਤੇ ਕੁਝ ਵੀ ਬਰਾਮਦ ਨਹੀਂ ਹੋਇਆ।ਅੱਜ ਬਾਅਦ ਦੁਪਹਿਰ ਕਰੀਬ ਦੋ ਵਜੇ ਹਰਿਆਣਾ ਦੇ ਸਿਰਸਾ ਅਤੇ ਫ਼ਤਿਆਬਾਦ ਦੀ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਡਾ ਸੁਭਾਸ਼ ਨੋਡਲ ਅਫ਼ਸਰ , ਮੇਜਰ ਸਰਦ ਅਤੇ ਇੰਦਰਜੀਤ ਹਾਜ਼ਰ ਸਨ ਵਲੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਦੇ ਧਿਆਨ ਵਿਚ ਲਿਆ ਕਿ ਬਾਠ ਅਲਟਰਾਸਾਊਂਡ ਸੈਂਟਰ ਤੇ ਅਚਾਨਕ ਫ਼ਰਜ਼ੀ ਗਾਹਕ ਬਣਾ ਕੇ ਛਾਪਾ ਮਾਰਿਆ ਗਿਆ ਅਤੇ ਫ਼ਰਜ਼ੀ ਗਾਹਕ ਨੂੰ ਅਲਟਰਾਸਾਊਂਡ ਰਾਹੀ ਲਿੰਗ ਟੈੱਸਟ ਕਰਨ ਲਈ 25000 ਰੁਪਏ ਦਿੱਤੇ ਗਏ ਅਤੇ ਬਿਨਾਂ ਡਾਕਟਰੀ ਪਰਚੀ ਟੈੱਸਟ ਕਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਉਨ੍ਹਾਂ ਫ਼ਰਜ਼ੀ ਗਾਹਕ ਬਣਾ ਕੇ ਇੱਥੇ ਲਿਆਂਦਾ ਗਿਆ ਸੀ ਪਰ ਚਾਰ ਘੰਟੇ ਸਾਰੇ ਕਲੀਨਿਕ ਦੀ ਤਲਾਸ਼ੀ ਲੈਣ ਤੇ ਸਿਰਫ਼ 500 ਰੁਪਏ ਬਰਾਮਦ ਕੀਤੇ ਗਏ। ਜਿਸ ਸਬੰਧੀ ਵੀਡੀਉਗ੍ਰਾਫੀ ਵੀ ਕੀਤੀ ਗਈ ਹੈ । ਦੂਸਰੇ ਪਾਸੇ ਡਾ ਬਿਕਰਮਜੀਤ ਸਿੰਘ ਬਾਠ ਨੇ ਕਿਹਾ ਅੱਜ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਕੁਝ ਲੋਕਾਂ ਨੇ ਆਕੇ ਕਲੀਨਿਕ ਅੰਦਰ ਭਾਰੀ ਫਰੋਲਾ-ਫਰੋਲੀ ਕੀਤੀ ਅਤੇ ਸਾਡੇ ਕਲੀਨਿਕ ਵਿਚ ਅਜਿਹੇ ਕਿਸੇ ਵੀ ਮਰੀਜ਼ ਦਾ ਟੈੱਸਟ ਨਹੀਂ ਕੀਤਾ ਗਿਆ ਜਿਸ ਦਾ ਲਿੰਗ ਟੈੱਸਟ ਕੀਤਾ ਗਿਆ ਹੋਵੇ ਅਤੇ ਉਸ ਟੀਮ ਦੇ ਇਕ ਮੈਂਬਰ ਵਲੋ ਆਪ ਹੀ 500 ਰੁਪਏ ਕਲੀਨਿਕ ਵਿਚ ਹਾਜ਼ਰ ਡਾਕਟਰ ਦੇ ਪਰਸ ਵਿਚ ਖ਼ੁਦ ਪਾਕੇ ਬਰਾਮਦ ਕਰਨ ਸਬੰਧੀ ਕਿਹਾ ਜਾ ਰਿਹਾ ਹੈ ਇਸ ਸਬੰਧੀ ਉਨ੍ਹਾਂ ਇਕ ਵੀਡ?ਊਂ ਕਲਿੱਪ ਵੀ ਪੱਤਰਕਾਰਾਂ ਨਾਲ ਸਾਂਝਾ ਕੀਤਾ ਜਿਸ ਵਿਚ ਟੀਮ ਦਾ ਮੈਂਬਰ ਪੈਸੇ ਲੈ ਕਿ ਖੜ੍ਹਾ ਹੈ।

Show More

Related Articles

Leave a Reply

Your email address will not be published. Required fields are marked *

Close