Canada

ਬਰੈਂਪਟਨ ਵਿਖੇ ਭਾਰਤ ਤੋਂ ਪੁੱਜੇ ਡਾ। ਜਸਪਾਲ ਸਿੰਘ ਦਾ ‘ਲਿਟਰੇਰੀ ਰਿਫਲੈਕਸ਼ਨਜ’ ਵੱਲੋਂ ਕਰਵਾਇਆ ਰੂ-ਬ-ਰੂ ਬਹੁਤ ਸਲਾਹੁਣ ਯੋਗ ਰਿਹਾ

ਬਰੈਂਪਟਨ , (ਪ੍ਰੀਤਮ ਲੁਧਿਆਣਵੀ), – ਬਰੈਂਪਟਨ ਵਿਖੇ ‘ਦਾ ਲਿਟਰੇਰੀ ਰਿਫਲੈਕਸ਼ਨ’ ਵੱਲੋਂ ਸਮੇਂ ਸਮੇਂ ’ਤੇ ਬੁੱਧੀਜੀਵੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰੱਖਣ ਦੀ ਲੜੀ ਵਿਚ ਭਾਰਤ ਤੋਂ ਬਰੈਂਪਟਨ ਪੁੱਜੇ ਡਾ। ਜਸਪਾਲ ਸਿੰਘ ਦਾ ਸਥਾਨਕ ਲੇਖਕਾਂ ਨਾਲ ਬਰੈਂਪਟਨ ਦੇ ਰਾਮਗੜੀਆ ਭਵਨ ਵਿਖੇ ਰੂ-ਬ-ਰੂ ਕਰਵਾਇਆ ਗਿਆ। ਵਿਸ਼ੇਸ ਜ਼ਿਕਰ ਯੋਗ ਹੈ ਕਿ ਡਾ। ਜਸਪਾਲ ਸਿੰਘ ਜੀ ਅੰਗਰੇਜੀ ਦੇ ਰਿਟਾਇਰਡ ਪ੍ਰੋਫੈਸਰ ਹਨ ਅਤੇ ਦੇਸ਼ ਸੇਵਕ ਅਖਬਾਰ ਦੇ ਐਡੀਟਰ ਵੀ ਰਹਿ ਚੁੱਕੇ ਹਨ। ਉਨਾਂ ਨੇ ਪੰਜਾਬੀ ਦੀਆਂ ਪੁਸਤਕਾਂ ਦੇ ਅੰਗਰੇਜੀ ਵਿੱਚ ਰਿਵਿਊ ਕੀਤੇ ਜੋ ਕਿ ਟ੍ਰਿਬਿਊਨ ਵਿਚ ਛਪੇ। ਉਹ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ ਦੇ ਸਕੱਤਰ ਵੀ ਰਹਿ ਚੁੱਕੇ ਹਨ। ਪ੍ਰੋਗਰਾਮ ਵਿੱਚ ਡਾਕਟਰ ਸਾਹਿਬ ਨੇ ਆਪਣੀ ਪੁਸਤਕ ਵਿੱਚੋਂ ਸਾਧੂ ਸਿੰਘ ਧਾਮੀ ਦੇ ਨਾਵਲ ਮਲੂਕਾ ਅਤੇ ਪੰਜਾਬੀ ਲੇਖਕਾਂ ਦੀ ਸਮਕਾਲੀ ਸਥਿੱਤੀ ’ਤੇ ਲਿਖੇ ਚੈਪਟਰ ਸੁਣਾਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੁਰਜੀਤ ਕੌਰ ਟੋਰਾਂਟੋ, ‘ਦਾ ਲਿਟਰੇਰੀ ਰਿਫਲੈਕਸ਼ਨਜ’ ਦੇ ਡਾਇਰੈਕਟਰ ਨੇ ਦੱਸਿਆ ਕਿ 12 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਖਤਮ ਹੋਏ ਇਸ ਰੂ-ਬ-ਰੂ ਸਮਾਗਮ ਵਿਚ ਤਿੰਨ ਦਰਜਨ ਦੇ ਕਰੀਬ ਸਥਾਨਕ ਲੇਖਕਾਂ ਨੇ ਸ਼ਿਰਕਤ ਕੀਤੀ। ਹਰੇਕ ਨੇ ਇਸ ਰੂ-ਬ-ਰੂ ਸਮਾਗਮ ਨੂੰ ਬਹੁਤ ਪਸੰਦ ਕੀਤਾ ਤੇ ਕਿਹਾ ਕਿ ‘ਦਾ ਲਿਟਰੇਰੀ ਰਿਫਲੈਕਸ਼ਨਜ’ ਦੇ ਡਾਇਰੈਕਟਰ ਸੁਰਜੀਤ ਕੌਰ ਤੇ ਗੁਰਮੀਤ ਪਨਾਂਗ ਵਧਾਈ ਦੇ ਪਾਤਰ ਹਨ।

Show More

Related Articles

Leave a Reply

Your email address will not be published. Required fields are marked *

Close