International

ਪ੍ਰਵਾਸੀ ਭਾਰਤੀਆਂ ਨੇ PM ਉਮੀਦਵਾਰ ਰਿਸ਼ੀ ਸੁਨਕ ਲਈ ਕੀਤਾ ਹਵਨ, ਜਿੱਤ ਲਈ ਕੀਤੀ ਅਰਦਾਸ

ਲੰਡਨ: ਬ੍ਰਿਟੇਨ ‘ਚ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ। ਨਵੀਂ ਲੀਡਰਸ਼ਿਪ ਲਈ ਵੋਟਿੰਗ ਵਿੱਚ ਸਿਰਫ਼ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਹੀ ਹਿੱਸਾ ਲੈਣਗੇ ਅਤੇ ਚੁਣਿਆ ਗਿਆ ਆਗੂ ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਥਾਂ ਲੈਣਗੇ। ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਵਿਦੇਸ਼ ਮੰਤਰੀ ਲਿਜ਼ ਟਰਸ ਅਤੇ ਸਾਬਕਾ ਚਾਂਸਲਰ ਰਿਸ਼ੀ ਸੁਨਕ ਵਿਚਾਲੇ ਦਿਲਚਸਪ ਮੁਕਾਬਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਿਚਾਲੇ ਕਰਵਾਏ ਗਏ ਸਰਵੇਖਣ ਮੁਤਾਬਕ ਲਿਜ਼ ਟਰਸ ਫਿਲਹਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ‘ਚ ਸਭ ਤੋਂ ਅੱਗੇ ਹੈ।

ਇਸ ਦੌਰਾਨ ਬ੍ਰਿਟੇਨ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀ ਰਿਸ਼ੀ ਸੁਨਕ ਦੀ ਜਿੱਤ ਲਈ ਅਰਦਾਸ ਕਰ ਰਹੇ ਹਨ। ਇੰਡੀਆ ਟੂਡੇ ਦੇ ਅਨੁਸਾਰ, ਭਾਰਤੀ ਪ੍ਰਵਾਸੀਆਂ ਨੇ ਉਨ੍ਹਾਂ ਦੀ ਜਿੱਤ ਲਈ ਹਵਨ ਦਾ ਆਯੋਜਨ ਕੀਤਾ। ਸੀਕੇ ਨਾਇਡੂ, ਇੱਕ ਬ੍ਰਿਟਿਸ਼ ਭਾਰਤੀ ਨੇ ਕਿਹਾ, ‘ਅਸੀਂ ਉਨ੍ਹਾਂ ਲਈ ਪ੍ਰਾਰਥਨਾ ਇਸ ਲਈ ਨਹੀਂ ਕਰ ਰਹੇ ਹਾਂ ਕਿ ਉਹ ਇੱਕ ਭਾਰਤੀ ਹੈ, ਸਗੋਂ ਇਸ ਲਈ ਕਿ ਉਨ੍ਹਾਂ ਕੋਲ ਸਮਰੱਥਾ ਹੈ ਅਤੇ ਉਹ ਸਾਨੂੰ ਮੁਸੀਬਤ ਵਿੱਚੋਂ ਕੱਢ ਸਕਦੇ ਹਨ।’

Show More

Related Articles

Leave a Reply

Your email address will not be published. Required fields are marked *

Close