National

ਟੈਕਸ ਚੋਰੀ ਦੇ ਦੋਸ਼ ਵਿੱਚ 3 ਚੀਨੀ ਮੋਬਾਈਲ ਕੰਪਨੀਆਂ ਨੂੰ ਨੋਟਿਸ

ਨਵੀਂ ਦਿੱਲੀ- ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਸਰਕਾਰ ਨੇ ਚੀਨ ਦੀਆਂ ਤਿੰਨ ਮੋਬਾਈਲ ਫ਼ੋਨ ਕੰਪਨੀਆਂ ਨੂੰ ਟੈਕਸ ਚੋਰੀ ਦਾ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਓਪੋ, ਵੀਵੋ ਇੰਡੀਆ ਅਤੇ ਸ਼ਾਓਮੀ ਸ਼ਾਮਲ ਹਨ।
ਸੀਤਾਰਮਨ ਨੇ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਤਿੰਨ ਚੀਨੀ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਰੈਵਿਨਿਊ ਸੂਚਨਾ ਵਿਭਾਗ (ਡੀ ਆਰ ਆਈ) ਨੇ ਮੋਬਾਇਲ ਫੋਨ ਕੰਪਨੀ ਓਪੋ ਨੂੰ ਕੁਲ 4,389 ਕਰੋੜ ਰੁਪਏ ਦੇ ਸੀਮਾ ਟੈਕਸ ਦਾ ਨੋਟਿਸ ਦਿੱਤਾ ਹੈ। ਸੀਤਾਰਮਨ ਨੇ ਕਿਹਾ ਕਿ ਡੀ ਆਰ ਆਈ ਨੇ ਮੋਬਾਈਲ ਫੋਨ ਕੰਪਨੀ ਓਪੋ ਨੂੰ ਕੁਲ 4,389 ਕਰੋੜ ਰੁਪਏ ਦੇ ਕਸਟਮ ਡਿਊਟੀ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਨੁਮਾਨ ਮੁਤਾਬਕ ਟੈਕਸ ਚੋਰੀ ਲੱਗਭਗ 2,981 ਕਰੋੜ ਰੁਪਏ ਹੋਈ ਹੈ। ਉਨ੍ਹਾ ਕਿਹਾ ਕਿ ਕਸਟਮ ਡਿਊਟੀ ਦੇ ਭੁਗਤਾਨ ਲਈ ਇੰਪੋਰਟ ਉਤਪਾਦਾਂ ਦੇ ਘੱਟ ਮੁਲਾਂਕਣ ਤੋਂ ਸਾਨੂੰ ਲੱਗਾ ਹੈ ਕਿ 1,408 ਕਰੋੜ ਰੁਪਏ ਦੀ ਟੈਕਸ ਚੋਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਵੈ-ਇੱਛਾ ਨਾਲ 450 ਕਰੋੜ ਰੁਪਏ ਜਮ੍ਹਾ ਕਰਨ ਲਈ ਅੱਗੇ ਆਏ ਹਨ, ਜੋ 4,389 ਕਰੋੜ ਰੁਪਏ ਦੀ ਮੰਗ ਕੀਤੀ ਤੁਲਨਾ ਵਿੱਚ ਕਾਫੀ ਘੱਟ ਹੈ। ਉਨ੍ਹਾਂ ਨੇ ਹੋਰ ਕੰਪਨੀਆਂ ਦਾ ਜ਼ਿਕਰ ਹੋਏ ਕਿਹਾ ਕਿ ਸ਼ਾਓਮੀ ਇੱਕ ਹੋਰ ਮੋਬਾਈਲ ਫ਼ੋਨ ਕੰਪਨੀ ਹੈ ਜੋ ‘ਅਸੈਂਬਲ’ ਕੀਤੇ ਗਏ ਐਮ ਆਈ ਮੋਬਾਇਲ ਫੋਨ ਨਾਲ ਸਬੰਧਤ ਹੈ।

Show More

Related Articles

Leave a Reply

Your email address will not be published. Required fields are marked *

Close