International

ਸਿੱਖਸ ਆਫ ਅਮੈਰਿਕਾ ਦੇ ਜਸਦੀਪ ਸਿੰਘ ਜੱਸੀ ਨੇ ਸਮਾਜਿਕ ਮੱੁਦਿਆਂ ਦੇ ਹਾਮੀ ਗਾਇਕ ਬੱਬੂ ਮਾਨ ਦਾ ਕੀਤਾ ਸਨਮਾਨ

ਸਨੀ ਮੱਲੀ, ਮਹਿਤਾਬ ਕਾਹਲੋਂ ਤੇ ਇਮਰਾਨ ਖਾਨ ਨੇ ਕਰਵਾਇਆ ਸੰਗੀਤਕ ਸੱਭਿਆਚਾਰਕ ਸਮਾਗਮ

ਵਰਜ਼ੀਨੀਆਂ, (ਰਾਜ ਗੋਗਨਾ )— ਪੰਜਾਬੀਆਂ ਦੇ ਉੱਘੇ ਨਾਮਵਰ ਪੰਜਾਬੀ ਮਹਿਬੂਬ ਕਲਾਕਾਰ ਬੱਬੂ ਮਾਨ ਇੰਨੀ  ਦਿਨੀਂ ਅਮਰੀਕਾ ਦੇ ਦੌਰੇ ’ਤੇ ਹਨ ਅਤੇ ਇਸੇ ਦੌਰਾਨ ਉੱਘੇ ਸੱਭਿਆਚਾਰਕ ਪ੍ਰਮੋਟਰ ਸੰਨੀ  ਮੱਲ੍ਹੀ,  ਮਹਿਤਾਬ ਕਾਹਲੋਂ ਅਤੇ ਇਮਰਾਨ ਖਾਨ (ਰੌਕੀ ਇੰਟਰਟੇਨਮੈਂਟ) ਵਲੋਂ ਸਾਂਝੇ ਤੋਰ ਤੇ ਅਮਰੀਕਾ ਦੇ ਸੂਬੇ ਵਰਜ਼ੀਨੀਆਂ ’ਚ ਇਕ ਸੰਗੀਤਕ ਸ਼ਾਮ ਅਯੋਜਿਤ ਕੀਤੀ ਗਈ ਜਿਸ ਵਿਚ ਵਿਸ਼ਵ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਵੱਲੋ ਵਿਸ਼ੇਸ਼ ਤੌਰ ’ਤੇ ਬੱਬੂ ਮਾਨ ਨੂੰ ਇਕ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜੱਸੀ ਨੇ ਆਪਣੇ ਸੰਬੋਧਨ ਚ’ ਕਿਹਾ ਕਿ ਬੱਬੂ ਮਾਨ ਸਮਾਜਿਕ ਮੁੱਦਿਆਂ ਦਾ ਹਾਮੀ ਹੈ ਅਤੇ ਉਸ ਨੇ ਨਸਲਾਂ ਅਤੇ ਫਸਲਾਂ ਵਰਗੇ ਮਹੱਤਵਪੂਰਨ ਵਿਸ਼ਿਆਂ ਉੱਤੇ ਆਪਣੀ ਅਵਾਜ਼ ਉਠਾਈ ਹੈ।ਅਤੇ ਕਲਾਕਾਰ ਬੱਬੂ ਮਾਨ ਨੇ ਇਤਿਹਾਸਕ ਕਿਸਾਨ ਅੰਦੋਲਨ ਵਿਚ ਵੀ ਯੋਗਦਾਨ ਪਾ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਇਸ ਲਈ ਅਸੀਂ ਆਪਣੀ ਸੰਸਥਾ ਸਿੱਖਸ ਆਫ ਅਮੈਰਿਕਾ ਵਲੋਂ ਉਸਦਾ ਸਨਮਾਨ ਕੀਤਾ ਜਾ ਰਿਹਾ ਹੈ।ਇਸ ਮੋਕੇ ਸ਼ਾਮਿਲ ਹੋਏ  ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਵੀ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਬਦਲੇ ਮੁਸਲਿਮ ਭਾਈਚਾਰੇ ਵਲੋਂ ਬੱਬੂ ਮਾਨ ਨੂੰ ਸਨਮਾਨ ਦਿੱਤਾ। ਇਸ ਸਮਾਗਮ ਵਿਚ ਵਾਸ਼ਿੰਗਟਨ ਡੀ.ਸੀ., ਮੈਰੀਲੈਂਡ ਅਤੇ ਵਰਜ਼ੀਨੀਆਂ ਤੋਂ ਉੱਘੀਆਂ ਸਖਸ਼ੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਈਆਂ ਜਿੰਨਾਂ  ਵਿੱਚ ਸਃ ਬਲਜਿੰਦਰ ਸਿੰਘ ਸ਼ੰਮੀ, ਦਲਵੀਰ ਸਿੰਘ ਮੈਰੀਲੈਂਡ, ਵਰਿੰਦਰ ਸਿੰਘ, ਰਤਨ ਸਿੰਘ ਸੈਣੀ,  ਸੁਰਿੰਦਰ ਸਿੰਘ ਬਾਬੂ, ਮਨਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਵਿੰਦਰ ਸੇਠੀ, ਰਜਿੰਦਰ ਸਿੰਘ ਗੋਗੀ, ਸੁਖਵਿੰਦਰ ਸਿੰਘ ਘੋਗਾ, ਰਾਜੂ ਸਿੰਘ, ਬਲਜੀਤ ਸਿੰਘ, ਕਾਲਾ ਬੈਂਸ ਦੇ ਨਾਮ ਵਿਸ਼ੇਸ਼ ਤੋਰ ਤੇ ਸ਼ਾਮਿਲ ਹਨ।
Show More

Related Articles

Leave a Reply

Your email address will not be published. Required fields are marked *

Close