International

ਪਾਕਿਸਤਾਨੀ ਮੂਲ ਦੀ ਅਮਰੀਕਨ ਮੁਟਿਆਰ ਨੂੰ ਤਲਾਕ ਮੰਗਣ ’ਤੇ ਮਿਲੀ ਮੌਤ

ਵਾਸ਼ਿੰਗਟਨ- ਪਾਕਿਸਤਾਨੀ ਮੂਲ ਦੀ ਇੱਕ ਅਮਰੀਕੀ ਮੁਟਿਆਰ ਦੀ ਉਸ ਦੇ ਪਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਔਰਤ ਦਾ ਗੁਨਾਹ ਸਿਰਫ ਇਹ ਸੀ ਕਿ ਉਹ ਆਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਸੀ ਅਤੇ ਫਿਲਹਾਲ ਉਸ ਤੋਂ ਵੱਖ ਰਹਿ ਰਹੀ ਸੀ। ਔਰਤ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। 29 ਸਾਲਾ ਸਾਨੀਆ ਖਾਨ ਪੇਸ਼ੇ ਤੋਂ ਫੋਟੋਗ੍ਰਾਫਰ ਸੀ। ਉਸ ਦਾ ਵਿਆਹ 32 ਸਾਲ ਦੇ ਰਾਹਿਲ ਖਾਨ ਨਾਲ ਹੋਇਆ ਸੀ। ਸਾਨੀਆ ਰਾਹਿਲ ਨੂੰ ਤਲਾਕ ਦੇਣਾ ਚਾਹੁੰਦੀ ਸੀ। ਇਸ ਦੇ ਲਈ ਉਸ ਨੇ ਅਦਾਲਤ ਵਿੱਚ ਅਰਜ਼ੀ ਵੀ ਦਿੱਤੀ ਸੀ। ਪਤੀ ਤੋਂ ਵੱਖ ਹੋਣ ਤੋਂ ਬਾਅਦ ਉਹ ਸ਼ਿਕਾਗੋ ’ਚ ਇਕੱਲੀ ਰਹਿ ਰਹੀ ਸੀ। ਉਸ ਦਾ ਪਤੀ ਰਾਹਿਲ ਖਾਨ ਅਲਫਾਰੇਟਾ ਵਿੱਚ ਰਹਿੰਦਾ ਸੀ। ਉਸ ਨੇ ਸਾਨੀਆ ਨੂੰ ਮਾਰਨ ਲਈ ਅਲਫਾਰੇਟਾ ਤੋਂ ਸ਼ਿਕਾਗੋ ਤੱਕ 1100 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close