National

ਕੇਰਲ ਵਿੱਚ ਨੀਟ ਦੇ ਦੌਰਾਨ ਵਿਦਿਆਰਥਣਾਂ ਦੇ ਕੱਪੜੇ ਉਤਰਵਾਏ

ਕੋਲਮ- ਨੈਸ਼ਨਲ ਏਲਿਜੀਬਿਲਿਟੀ ਐਂਟਰੈਂਂਸ ਟੈਸਟ (ਨੀਟ) ਦੌਰਾਨ ਕੇਰਲ ਵਿੱਚ ਸ਼ਰਮ ਵਾਲੀ ਘਟਨਾ ਵਾਪਰੀ ਹੈ। ਕੋਲਮ ਜ਼ਿਲ੍ਹੇ ਦੀ ਇੱਕ ਨਿੱਜੀ ਸਿੱਖਿਆ ਸੰਸਥਾ ਦੇ ਅੰਦਰਜਾਣ ਤੋਂ ਪਹਿਲਾਂ ਵਿਦਿਆਰਥਣਾਂ ਨੂੰ ਜਾਂਚ ਪ੍ਰਕਿਰਿਆ ਦੇ ਦੌਰਾਨ ਮੈਟਲ ਡਿਟੈਕਸ਼ਨ ਸਟੇਜ ਉੱਤੇਆਪਣੇ ਕੱਪੜੇ ਨੂੰ ਹਟਾਉਣ ਨੂੰ ਕਿਹਾ ਗਿਆ। ਇਸ ਨਾਲ ਵਿਦਿਆਰਥੀਆਂ ਨੂੰ ਮਾਨਸਿਕ ਸਦਮੇ ਦਾ ਸਾਹਮਣਾ ਕਰਨਾ ਪਿਆ।
ਕੇਰਲਾ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਇਸ ਵਿਹਾਰ ਨੂੰ ਲੈ ਕੇ ਕਈ ਰਾਜਨੀਤਿਕ ਦਲਾਂ ਨੇ ਕੱਲ੍ਹ ਵਿਰੋਧ ਮਾਰਚ ਕੱਢਿਆ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਲਈ ਮਹਿਲਾ ਪੁਲਸ ਅਫਸਰਾਂ ਦੀ ਟੀਮ ਬਣਾਈ ਹੈ, ਜੋ ਪੀੜਤ ਵਿਦਿਆਰਥੀਆਂ ਦੇ ਬਿਆਨ ਲਵੇਗੀ। ਇਸ ਦੇ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ।ਇੱਕ ਪੀੜਤ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਪਹਿਲੀ ਵਾਰ ਇਨ੍ਹਾਂ ਵਿੱਚ ਸ਼ਾਮਲ ਹੋਈ ਸੀ, ਪਰ ਉਸ ਨਾਲ ਜਿਸ ਤਰ੍ਹਾਂ ਵਿਹਾਰ ਹੋਇਆ, ਉਸ ਨੂੰ ਇਹ ਨਹੀਂ ਭੁੱਲ ਰਹੀ। ਲੰਬਾ ਸਮਾਂ ਉਸ ਨੂੰ ਬਿਨਾਂ ਕੱਪੜੇ ਦੇ ਬੈਠਣਾ ਪਿਆ। ਪੁਲਸ ਵਿੱਚ ਸ਼ਿਕਾਇਤ ਦਰਜ ਕਰਾਉਣ ਵਾਲੇ ਇੱਕ ਹੋਰ ਵਿਦਿਆਰਥੀ ਦੇ ਪਿਤਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਮਿਥੀ ਡਰੈਸ ਕੋਡ ਦੇ ਤਹਿਤ ਹੀ ਕੱਪੜੇ ਪਾਏ ਸੀ, ਫਿਰ ਵੀ ਮਨਮਾਨੀ ਕੀਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close