National

ਕੇਰਲ ‘ਚ ਮਿਲਿਆ ਭਾਰਤ ਦਾ ਪਹਿਲਾ Monkeypox ਮਰੀਜ਼

ਭਾਰਤ ਵਿੱਚ Monkeypox ਨਾਲ ਸੰਕਰਮਿਤ ਪਹਿਲਾ ਮਰੀਜ਼ ਪਾਇਆ ਗਿਆ ਹੈ। ਕੇਰਲ ਦੇ ਕੋਲਮ ਜ਼ਿਲ੍ਹੇ ‘ਚ ਮੌਕੀਪੌਕਸ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕੋਲਮ ਜ਼ਿਲ੍ਹੇ ਵਿੱਚ ਮੌਕੀਪੌਕਸ ਦੇ ਮਰੀਜ਼ ਦਾ ਪਤਾ ਲੱਗਣ ਤੋਂ ਬਾਅਦ ਇੱਕ ਬਹੁ-ਅਨੁਸ਼ਾਸਨੀ ਟੀਮ ਕੇਰਲ ਭੇਜੀ ਹੈ। ਇਸ ਟੀਮ ਨੂੰ ਰਾਜ ਦੇ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਕੇਰਲ ਭੇਜਿਆ ਗਿਆ ਹੈ, ਜੋ ਉੱਥੇ ਜਾ ਕੇ ਵਾਇਰਸ ਤੋਂ ਬਚਣ ਲਈ ਅਪਣਾਏ ਜਾਣ ਵਾਲੇ ਸਿਹਤ ਉਪਾਵਾਂ ਨੂੰ ਸਥਾਪਤ ਕਰਨ ਵਿੱਚ ਮਦਦ ਕਰਨਗੇ।

ਕੇਰਲ ਕੇਂਦਰੀ ਟੀਮ ਵਿੱਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐਨਸੀਡੀਸੀ), ਆਰਐਮਐਲ ਹਸਪਤਾਲ ਦੇ ਮਾਹਿਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਅਤੇ ਪਰਿਵਾਰ ਭਲਾਈ, ਕੇਰਲ ਦੇ ਖੇਤਰੀ ਦਫ਼ਤਰ ਦੇ ਮਾਹਿਰ ਸ਼ਾਮਲ ਹਨ। ਟੀਮ ਸੂਬੇ ਦੇ ਸਿਹਤ ਵਿਭਾਗਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਵੇਗੀ। ਇਸ ਨਾਲ ਹੀ ਟੀਮ ਜ਼ਰੂਰੀ ਜਨਤਕ ਸਿਹਤ ਦਖਲਅੰਦਾਜ਼ੀ ਦੀ ਵੀ ਸਿਫ਼ਾਰਸ਼ ਕਰੇਗੀ।

Show More

Related Articles

Leave a Reply

Your email address will not be published. Required fields are marked *

Close