PunjabSports

ਫਿਲੌਰ ਵਿਚ ਟੋਲ ਕਰਮੀਆਂ ਨਾਲ ਭਿੜਿਆ ਰੈਸਲਰ ਗਰੇਟ ਖਲੀ

ਫਿਲੌਰ- : ਡਬਲਿਊ.ਡਬਲਿਊ.ਈ ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਦੀ ਟੋਲ ਕਰਮਚਾਰੀਆਂ ਨਾਲ ਝੜਪ ਹੋ ਗਈ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ’ਚ ਖਲੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਕ ਕਰਮਚਾਰੀ ਨੇ ਉਨ੍ਹਾਂ ਨੂੰ ਆਈਡੀ ਕਾਰਡ ਦਿਖਾਉਣ ਲਈ ਕਿਹਾ। ਇਹ ਸੁਣ ਕੇ ਖਲੀ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਟੋਲ ਕਰਮਚਾਰੀਆਂ ਨੇ ਖਲੀ ਦੀ ਕਾਰ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਖਲੀ ਨੇ ਗਲਤ ਕੀਤਾ ਹੈ। ਗ੍ਰੇਟ ਖਲੀ ਨੇ ਇਸ ਬਾਰੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸਨ। ਇਸ ਦੌਰਾਨ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ’ਤੇ ਮੁਲਾਜ਼ਮ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਉਹ ਕਾਰ ਦੇ ਅੰਦਰ ਬੈਠ ਕੇ ਫੋਟੋ ਖਿਚਵਾਉਣ ਲਈ ਕਹਿ ਰਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਗ੍ਰੇਟ ਖਲੀ ਮਸ਼ਹੂਰ ਕੁਸ਼ਤੀ ਮੁਕਾਬਲੇ ਡਬਲਯੂ.ਡਬਲਯੂ.ਡਬਲਯੂ ਦੇ ਚੈਂਪੀਅਨ ਰਹਿ ਚੁੱਕੇ ਹਨ। ਹੁਣ ਉਹ ਜਲੰਧਰ ਵਿੱਚ ਆਪਣੀ ਕਾਂਟੀਨੈਂਟਲ ਰੈਸਲਿੰਗ ਅਕੈਡਮੀ ਚਲਾ ਰਿਹਾ ਹੈ। ਜਿੱਥੇ ਉਹ ਨਵੇਂ ਪਹਿਲਵਾਨਾਂ ਨੂੰ ਤਿਆਰ ਕਰ ਰਹੇ ਹਨ। ਖਲੀ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ ਸਨ। ਹਾਲਾਂਕਿ ਉਨ੍ਹਾਂ ਨੇ ਚੋਣ ਨਹੀਂ ਲੜੀ ਸੀ। ਖਲੀ ਨੇ ਕਿਹਾ ਸੀ ਕਿ ਡਬਲਯੂ.ਡਬਲਯੂ.ਈ ਵਿੱਚ ਬਹੁਤ ਨਾਮ ਅਤੇ ਪੈਸਾ ਹੈ ਪਰ ਉਹ ਦੇਸ਼ ਦੀ ਸੇਵਾ ਕਰਨ ਲਈ ਵਾਪਸ ਪਰਤਿਆ ਹੈ।

Show More

Related Articles

Leave a Reply

Your email address will not be published. Required fields are marked *

Close