International

ਨਿਊਯਾਰਕ ਸਿਟੀ ਦੇ ਮਸ਼ਹੂਰ ਕੋਨੀ ਆਈਲੈਂਡ ਬੋਰਡਵਾਕ ‘ਤੇ  ਗੋਲੀਬਾਰੀ ਪੰਜ ਲੋਕ ਜ਼ਖਮੀ 

ਨਿਊਯਾਰਕ (ਰਾਜ ਗੋਗਨਾ )— ਨਿਊਯਾਰਕ ਸਿਟੀ ਦੇ ਮਸ਼ਹੂਰ ਕੋਨੀ ਆਈਲੈਂਡ ਬੋਰਡਵਾਕ ‘ਤੇ ਅੱਜ ਐਤਵਾਰ ਨੂੰ ਤੜਕੇ ਇਕ ਵੱਡੀ ਪੌਪਅੱਪ ਪਾਰਟੀ ਦੇ ਦੌਰਾਨ ਇੱਥੇ ਗੋਲੀਬਾਰੀ ਹੋਣ ਕਾਰਨ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ, ਅਤੇ  ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਗੋਲੀਬਾਰੀ ਇੱਕ ਇਤਿਹਾਸਕ ਮੀਲ ਪੱਥਰ, ਸਾਬਕਾ ਪੈਰਾਸ਼ੂਟ ਜੰਪ ਰਾਈਡ ਟਾਵਰ ਦੇ ਦੱਖਣ-ਪੂਰਬ ਵਿੱਚ ਲਗਭਗ ਰਾਤ ਦੇ 2:00 ਵਜੇ ਦੇ ਕਰੀਬ ਇਹ ਘਟਨਾ ਵਾਪਰੀ। ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਕਿ ਕਿਸੇ ਵੀ ਸ਼ੱਕੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 21ਵੀਂ ਸਟਰੀਟ ‘ਤੇ ਬੀਚਸਾਈਡ ਬੋਰਡਵਾਕ ‘ਤੇ ਇੱਕ ਪੌਪਅੱਪ ਪਾਰਟੀ ਲਈ ਇੱਕ ਵੱਡੀ ਭੀੜ ਇਕੱਠੀ ਹੋਈ ਸੀ ਜਦੋਂ ਘੱਟੋ-ਘੱਟ ਇੱਕ ਵਿਅਕਤੀ ਨੇ ਬੰਦੂਕ ਕੱਢੀ ਅਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ~ਇਹ ਫੌਰੀ ਤੌਰ ‘ਤੇ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਕਿਸ ਕਾਰਨ ਹੋਈ। ਨਿਊਯਾਰਕ ਪੁਲਿਸ ਨੇ ਦੱਸਿਆ ਕਿ ਜ਼ਖਮੀ ਹੋਏ ਲੋਕਾਂ ਦੀ ਉਮਰ 19 ਤੋਂ 37 ਦੇ ਵਿਚਕਾਰ ਸੀ। ਉਨ੍ਹਾਂ ਦੇ ਨਾਮ ਤੁਰੰਤ ਜਾਰੀ ਨਹੀਂ ਕੀਤੇ ਗਏ। ਇਸ ਗੋਲੀਬਾਰੀ  ਚ’ ਇੱਕ 37 ਸਾਲਾ ਵਿਅਕਤੀ ਨੂੰ ਪਿੱਠ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਸਥਾਨਕ
ਹਸਪਤਾਲ ਲਿਜਾਇਆ ਗਿਆ, ਪੁਲਿਸ ਨੇ ਦੱਸਿਆ ਕਿ ਦੋ ਅੋਰਤਾਂ ਦੀ ਠੋਡੀ ਵਿੱਚ ਗੋਲੀ ਲੱਗੀ ਅਤੇ  ਦੋਨਾਂ ਓਡੀ ਉਮਰ 20 ਦੇ ਦਹਾਕੇ ਦੇ ਅੱਧ ਵਿੱਚ ਹੈ ਅਤੇ ਕੁਝ ਦੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਉਹ ਸਾਰੇ ਲੋਕ ਸਥਿੱਰ ਹਾਲਤ ਵਿੱਚ ਹਨ ਅਤੇ ਖ਼ਤਰੇ ਤੋ ਬਾਹਰ ਹੈ।
Show More

Related Articles

Leave a Reply

Your email address will not be published. Required fields are marked *

Close