International

ਨਾਟੋ ਵਿਚ ਸ਼ਾਮਲ ਹੋਣ ਲਈ ਜੋਅ ਬਾਈਡਨ ਨੇ ਸਵੀਡਨ ਅਤੇ ਫਿਨਲੈਂਡ ਨੂੰ ਦਿੱਤਾ ਸੱਦਾ

ਵਾਸ਼ਿੰਗਟਨ- ਅਮਰੀਕਾ ਨੇ ਨਾਟੋ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਨਾਟੋ ਸੰਗਠਨ ਫਿਨਲੈਂਡ ਅਤੇ ਸਵੀਡਨ ਨੂੰ ਆਪਣੇ ਮੈਂਬਰ ਬਣਨ ਦਾ ਸੱਦਾ ਦੇ ਕੇ ਮਾਣ ਮਹਿਸੂਸ ਕਰ ਰਿਹਾ ਹੈ। ਜੋਅ ਬਾਈਡਨ ਨੇ ਕਿਹਾ ਕਿ ਸਵੀਡਨ ਅਤੇ ਫਿਨਲੈਂਡ ਦਾ ਨਾਟੋ ’ਚ ਸ਼ਾਮਲ ਹੋਣ ਦਾ ਫੈਸਲਾ ਸਾਨੂੰ ਹੋਰ ਵੀ ਮਜ਼ਬੂਤ ਕਰਨ ਵਾਲਾ ਹੈ। ਇਹ ਸਾਡੀ ਸਮੁੱਚੀ ਤਾਕਤ ਨੂੰ ਵਧਾਉਣ ਵੱਲ ਇੱਕ ਵੱਡਾ ਕਦਮ ਹੈ।
ਜੋਅ ਬਾਈਡਨ ਨੇ ਕਿਹਾ ਕਿ ਨਾਟੋ ਸੰਗਠਨ ਹਰ ਇੰਚ ਜ਼ਮੀਨ ਦੀ ਰੱਖਿਆ ਕਰੇਗਾ। ਅਸੀਂ ਨਾਟੋ ਵਿੱਚ ਫਿਨਲੈਂਡ ਅਤੇ ਸਵੀਡਨ ਦਾ ਸਵਾਗਤ ਕਰਦੇ ਹਾਂ, ਇਹ ਇੱਕ ਇਤਿਹਾਸਕ ਫੈਸਲਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਇਸ ਸੰਗਠਨ ਨੂੰ ਮਜ਼ਬੂਤ ਕਰੇਗਾ। ਬੁੱਧਵਾਰ ਨੂੰ, ਨਾਟੋ ਦੇ ਮੈਂਬਰ ਦੇਸ਼ਾਂ ਨੇ ਅਧਿਕਾਰਤ ਤੌਰ ’ਤੇ ਸਵੀਡਨ ਅਤੇ ਫਿਨਲੈਂਡ ਨੂੰ ਨਾਟੋ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ਼ੁਰੂ ਵਿਚ ਤੁਰਕੀ ਨੇ ਕੁਝ ਇਤਰਾਜ਼ ਜਤਾਏ ਸੀ, ਪਰ ਬਾਅਦ ਵਿਚ ਤੁਰਕੀ ਨੇ ਵੀ ਇਨ੍ਹਾਂ ਦੇਸ਼ਾਂ ਨੂੰ ਨਾਟੋ ਵਿਚ ਸ਼ਾਮਲ ਕਰਨ ਲਈ ਸਹਿਮਤੀ ਦਿੱਤੀ। ਨਾਟੋ ਨੇ ਬੁੱਧਵਾਰ ਨੂੰ ਯੂਕਰੇਨ ਸੰਕਟ ਦੇ ਵਿਚਕਾਰ ਰੂਸ ਨੂੰ ਤੁਰੰਤ ਚੁਣੌਤੀ ਦੱਸਿਆ ਅਤੇ ਯੂਰਪ ਨੂੰ ਰੂਸ ਤੋਂ ਸਿੱਧਾ ਖਤਰਾ ਦੱਸਿਆ। ਅਮਰੀਕੀ ਅਧਿਕਾਰੀਆਂ ਨੇ ਪ੍ਰੈਸ ਨੂੰ ਦੱਸਿਆ ਕਿ ਰੂਸ ਯੂਰਪ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹੈ, ਅਸੀਂ ਸਵੀਡਨ ਅਤੇ ਫਿਨਲੈਂਡ ਦਾ ਸਵਾਗਤ ਕਰਦੇ ਹਾਂ।

Show More

Related Articles

Leave a Reply

Your email address will not be published. Required fields are marked *

Close