National

ਕਿਸ ਨੇ ਢਾਹੀ ਸਾਡੀ ਮਸਜਿਦ, ਕੀ ਜਾਦੂ ਨਾਲ ਡਿੱਗ ਗਈ? : ਅਸਦੂਦੀਨ ਓਵੈਸੀ

ਬਾਬਰੀ ਮਸਜਿਦ ਦੇ ਮਾਮਲੇ ‘ਚ ਬੁੱਧਵਾਰ ਨੂੰ ਲਖਨਊ ਦੀ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਫੈਸਲਾ ਸੁਣਾਇਆ, ਆਪਣੇ ਫੈਸਲੇ ‘ਚ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਬਾਬਰੀ ਮਸਜਿਦ ਨੂੰ ਗਿਰਾਉਣਾ ਨਹੀਂ ਸੀ ਅਤੇ ਦੋਸ਼ੀ ਨੇਤਾਵਾਂ ਨੇ ਮਸਜਿਦ ਉੱਪਰ ਚੜ੍ਹੇ ਅਸਮਾਜਿਕ ਤੱਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ‘ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ ਦੇ ਮੁੱਖੀ ਅਸਦੂਦੀਨ ਓਵੈਸੀ ਨੇ ਵਿਚਾਰ ਪ੍ਰਗਟ ਕੀਤੇ ਹਨ। ਏ. ਆਈ. ਐਮ.ਆਈ.ਐਮ. ਦੇ ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ‘ਚ ਓਵੈਸੀ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਸਮਾਜ ਵਿੱਚ ਗਲਤ ਪੈਗਾਮ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਇਹ ਪੈਗਾਮ ਜਾਵੇਗਾ ਕਿ ਅਜਿਹੀ ਹਰਕਤ ਕਰਨ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਹੋਵੇਗੀ, ਬਲਕਿ ਉੱਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇਗੀ। ਓਵੈਸੀ ਨੇ ਮਾਮਲਿਆਂ ‘ਚ ਦੋਸ਼ੀ ਰਹੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ, ਉਮਾ ਭਾਰਤੀ, ਜੋਸ਼ੀ, ਕਲਿਆਣ ਸਿੰਘ, ਬਾਲ ਠਾਕਰੇ ਅਤੇ ਰਾਜੀਵ ਗਾਂਧੀ ਨੂੰ ਜੇਕਰ ਸ਼ੋਹਰਤ ਅਤੇ ਸੱਤਾ ਮਿਲੀ ਹੈ ਤਾਂ ਉਹ ਬਾਬਰੀ ਮਸਜਿਦ ਨੂੰ ਗਿਰਾਉਣ ਦੀ ਵਜ੍ਹਾ ਕਾਰਣ ਮਿਲੀ ਹੈ। ਓਵੈਸੀ ਨੇ ਕਿਹਾ ਕਿ ਕੀ ਦੁਨੀਆਂ ਨੇ ਇਹ ਨਹੀਂ ਦੇਖਿਆ ਕਿ ਉਮਾ ਭਾਰਤੀ ਨੇ ਕਿਹਾ ਸੀ ਕਿ ‘ਇੱਕ ਧੱਕਾ ਹੋਰ ਦਵੋ ਅਤੇ ਬਾਬਰੀ ਮਸਜਿਦ ਤੋੜ ਦਵੋ’? ਕੀ ਸਭ ਨੇ ਇਹ ਨਹੀਂ ਦੇਖਿਆ ਸੀ ਕਿ ‘ਜਦੋਂ ਮਸਜਿਦ ਟੁੱਟ ਰਹੀ ਸੀ ਤਾਂ ਇਹ ਨੇਤਾ ਮਿਠਾਈਆਂ ਵੰਡ ਕੇ ਖਾ ਰਹੇ ਸਨ’। ਫੇਰ ਕੀ ਪੈਗਾਮ ਦੇ ਰਹੇ ਹੋ ਤੁਸੀਂ ਇੰਨੀ ਵੱਡੀ ਹਿੰਸਾ ਦੀ ਘਟਨਾ ‘ਤੇ? ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਅਜਿਹੇ ‘ਚ ਮਸਜਿਦ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਕਿਵੇਂ ਨਹੀਂ ਸੁੱਟਿਆ ਗਿਆ’? ਕਿਸਨੇ ਸੁੱਟੀ ਸਾਡੀ ਮਸਜਿਦ? ਕੀ ਮਸਜਿਦ ਕਿਸੇ ਜਾਦੂ ਨਾਲ ਡਿੱਗ ਗਈ? ਕੀ ਜਿੰਦਰੇ ਆਪਣੇ ਆਪ ਖੁੱਲ੍ਹ ਗਏ ਅਤੇ ਮੂਰਤੀਆਂ ਆਪਣੇ ਆਪਣ ਰੱਖੀਆਂ ਗਈਆਂ?”

Show More

Related Articles

Leave a Reply

Your email address will not be published. Required fields are marked *

Close