EntertainmentInternational

ਪੌਪ ਸਟਾਰ ਬ੍ਰਿਟਨੀ ਸਪੀਅਰਸ ਦੇ ਤੀਜੇ ਵਿਆਹ ‘ਚ ਹੰਗਾਮਾ

ਹਾਲੀਵੁੱਡ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਤੀਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸ ਦਾ ਵਿਆਹ ਆਪਣੇ ਪਾਰਟਨਰ ਸੈਮ ਅਸਘਰੀ ਨਾਲ ਹੋਇਆ ਹੈ। ਦੱਸ ਦੇਈਏ ਕਿ ਇਸ ਸਾਲ ਪੌਪ ਸਿੰਗਰ ਸਪੀਅਰਸ ਵੀ ਪ੍ਰੈਗਨੈਂਟ ਵੀ ਸੀ। ਹਾਲਾਂਕਿ, ਉਸਦਾ ਗਰਭਪਾਤ ਹੋ ਗਿਆ ਸੀ।

ਪੌਪ ਗਾਇਕਾ ਬ੍ਰਿਟਨੀ ਸਪੀਅਰਸ ਨੇ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਇੱਕ ਇੰਟੀਮੇਟ ਸੈਰਾਮਨੀ ਕੀਤੀ। ਉਸ ਦੇ ਮੰਗੇਤਰ ਦੀ ਉਮਰ 28 ਸਾਲ ਹੈ। ਬ੍ਰਿਟਨੀ ਸਪੀਅਰਸ ਅਤੇ ਸੈਮ ਅਸਘਰੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਨਹੀਂ ਆਈਆਂ ਪਰ ਉਨ੍ਹਾਂ ਦੇ ਸਾਬਕਾ ਪਤੀ ਦੇ ਡਰਾਮੇ ਕਰਕੇ ਇਹ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਹਾਲੀਵੁੱਡ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਨੇ ਆਪਣੇ ਵਿਆਹ ਵਿੱਚ ਸਿਰਫ਼ ਕਰੀਬੀ ਮਹਿਮਾਨਾਂ ਨੂੰ ਹੀ ਸੱਦਿਆ ਸੀ। ਪਰ ਗਾਇਕ ਅਤੇ ਅਦਾਕਾਰਾ ਦੇ ਵਿਆਹ ਵਿੱਚ ਉਸ ਦਾ ਪਹਿਲਾ ਪਤੀ ਜੇਸਨ ਅਲੈਗਜ਼ੈਂਡਰ ਬਿਨਾਂ ਬੁਲਾਏ ਹੀ ਇਸ ਵਿਆਹ ਵਿੱਚ ਪਹੁੰਚਿਆ। ਇੰਨਾ ਹੀ ਨਹੀਂ ਇਸ ਦੌਰਾਨ ਉਹ ਇੰਸਟਾਗ੍ਰਾਮ ‘ਤੇ ਲਾਈਵ ਵੀ ਹੋਇਆ।

 

Show More

Related Articles

Leave a Reply

Your email address will not be published. Required fields are marked *

Close