Canada

ਕੈਲਗਰੀ ਦੀਆਂ ਰਿਹਾਇਸ਼ੀ ਗਲੀਆਂ ਨੂੰ ਸਾਰੇ ਉਪਯੋਗਕਰਤਾਵਾਂ ਲਈ ਵਧੇਰੇ ਪਹੁੰਚਯੋਗ ਬਣਾਉਣ ਲਈ ਸਿਟੀ ਕੌਂਸਲ ਕਮੇਟੀ ਲਿਆਏਗੀ ਨਵੀਂ ਪਾਲਿਸੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੀਆਂ ਰਿਹਾਇਸ਼ੀ ਗਲੀਆਂ ਨੂੰ ਸਿਰਫ਼ ਕਾਰਾਂ ਦੀ ਬਜਾਏ ਸਾਰੇ ਉਪਭੋਗਤਾਵਾਂ ਲਈ ਵਧੇਰੇ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ ਇੱਕ ਨਵੀਂ ਨੀਤੀ ਸ਼ੁੱਕਰਵਾਰ ਨੂੰ ਸਿਟੀ ਕੌਂਸਲ ਕਮੇਟੀ ਵਿਚ ਪੇਸ਼ ਕੀਤੀ ਗਈ ਪਾਰ ਕੁਝ ਕੌਂਸਲਰਾਂ ਵਲੋਂ ਇਸ ਦੀ ਆਲੋਚਨਾ ਵੀ ਕੀਤੀ ਗਈ ਸੀ।ਨੇਬਰਹੁੱਡ ਸਟ੍ਰੀਟਸ ਪਾਲਿਸੀ ਨੂੰ ਸ਼ਹਿਰ ਦੀ ਪੁਰਾਣੀ ਟ੍ਰੈਫਿਕ ਕੈਲਮਿੰਗ ਪਾਲਿਸੀ ਨੂੰ ਬਦਲਣ ਦੇ ਲਈ ਡਿਜਾਇਨ ਕੀਤਾ ਜਾ ਰਿਹਾ ਹੈ। ਇਹ ਪਰਪੋਜਲ ਇਨਫਰਾਸਟੱਕਚਰ ਐਂਡ ਪਲਾਨਿੰਗ ਕਮੇਟੀ ਦੇ ਸਾਹਮਣੇ ਰੱਖਿਆ ਗਿਆ।
ਕਾਰਜਵਾਹਕ ਪ੍ਰੋਗਰਾਮ ਕੋਆਰਡੀਨੇਟਰ ਅਤੇ ਟਰਾਂਸਪੋਟੇਸ਼ਨ ਇੰਜੀਨੀਅਰ ਮਾਲਜਰ ਨੇ ਕਿਹਾ ਕਿ ਪਾਲਿਸੀ ਸਾਡੀਆਂ ਸੜਕਾਂ ’ਤੇ ਸਾਰੇ ਉਮਰ ਵਰਗ ਅਤੇ ਸਮਰੱਥਾਵਾਂ ਦੇ ਲਈ ਜਗ੍ਹਾ ਅਤੇ ਗਤੀਸ਼ੀਲਤਾ ਦੇ ਵਿਚ ਸੰਤੁਲਨ ਨੂੰ ਨਵੀਨੀਕਰਨ ਕਰਕੇ ਸੁਰੱਖਿਅਤ ਅਤੇ ਜ਼ਿਆਦਾ ਸਮਾਵੇਸ਼ੀ ਕਮਿਊਨਿਟੀਆਂ ਦੇ ਨਿਰਮਾਣ ਵਿਚ ਮਦਦ ਕਰੇਗੀ।
ਪਾਲਿਸੀ ਰੈਜੀਡੈਸ਼ੀਅਲ ਸੜਕਾਂ ਨੂੰ ਸਰਗਰਮ ਕਰਨ ਦੀ ਗੱਲ ਕਰਦੀ ਹੈ ਤਾਂ ਜੋ ਵੱਧ ਤੋਂ ਵੱਧ ਉਪਯੋਗਕਰਤਾ ਪੈਦਲ ਅਤੇ ਸਾਈਕਲ ਚਲਾਉਣ ਸਮੇਂ ਸੁਰੱਖਿਅਤ ਅਤੇ ਸਹਿਜ ਮਹਿਸੂਸ ਕਰਨ।
ਜਦੋਂਕਿ ਪੁਰਾਣੀ ਟ੍ਰੈਫਿਕ ਪਾਲਿਸੀ ਵਿਚ ਰੁਕਾਵਟਾਂ ਅਤੇ ਸੰਕੇਤ ਬੋਰਡਾਂ ਦੇ ਨਾਲ ਆਵਾਜਾਈ ਨੂੰ ਹੌਲਾ ਕਰਨ ਦੇ ਲਈ ਦੇਖਿਆ ਗਿਆ ਸੀ। ਨਵੀਂ ਨੀਤੀ ਇੰਜੀਨੀਅਰਿੰਗ ਸਲਿਓਸ਼ਨ ਦੇ ਬਾਰੇ ਗੱਲ ਕਰਦੀ ਹੈ ਨਾਲ ਹੀ ਅਸਥਾਈ ਅਤੇ ਸਥਾਈ ਥਾਵਾਂ ਵੀ ਤਿਆਰ ਕਰਦੀ ਹੈ ਜਿੱਥੇ ਜਗ੍ਹਾ ਦੀ ਵਰਤੋਂ ਕੀਤੀ ਜਾ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close