International

ਲੁਸਿਆਨਾ ਵਿਚ ਗੋਲੀਬਾਰੀ ਇਕ ਦੀ ਮੌਤ ਤੇ ਦੋ ਜ਼ਖਮੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਨਿਊ  ਓਰਲੀਨਜ , ਲੁਸਿਆਨਾ, ਦੇ ਇਕ ਕਾਲਜ ਕੈਂਪਸ ਵਿਚ ਹਾਈ ਸਕੂਲ ਗ੍ਰੈਜੂਏਸ਼ਨ ਸਮਾਗਮ ਉਪਰੰਤ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਮੌਰਿਸ ਜੈਫ ਹਾਈ ਸਕੂਲ ਦੀ ਆਰੰਭਤਾ ਦਾ ਸਮਾਗਮ ਸਾਵੀਅਰ ਯੁਨੀਵਰਸਿਟੀ ਆਫ ਲੁਸਿਆਨਾ ਵਿਚ ਸਵੇਰੇ 11.45 ਵਜੇ ਸਮਾਪਤ ਹੋਇਆ। ਪੁਲਿਸ ਅਨੁਸਾਰ ਸਮਾਗਮ ਉਪਰੰਤ ਦੋ ਔਰਤਾਂ ਵਿਚਾਲੇ ਯੁਨੀਵਰਸਿਟੀ ਦੀ ਪਾਰਕਿੰਗ ਵਿਚ ਝਗੜਾ ਹੋਇਆ ਜਿਸ  ਦਰਮਿਆਨ ਕਿਸੇ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨਾਂ ਨਾਲ  ਤਿੰਨ ਜਣੇ ਜਖਮੀ ਹੋ ਗਏ। ਨਿਊ ਓਰਲੀਨਜ ਪੁਲਿਸ ਵਿਭਾਗ ਦੇ ਡਿਪਟੀ ਸੁਪਰਡੈਂਟ ਕ੍ਰਿਸ ਗੁਡਲੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇਕ  ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਹੱਤਿਆ ਦੇ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close