National

ਐਪਲ ਚੀਨ ਤੋਂ ਨਾਰਾਜ਼ ਹੋ ਕੇ ਭਾਰਤ ਨਾਲ ਜੁੜਨ ਦੀ ਯੋਜਨਾ ਬਣਾ ਰਹੀ

ਨਵੀਂ ਦਿੱਲੀ- ਆਈਫ਼ੋਨ ਬਣਾਉਣ ਵਾਲੀ ਕੰਪਨੀ ਐਪਲ ਚੀਨ ਤੋਂ ਨਾਰਾਜ਼ ਹੋ ਕੇ ਭਾਰਤ ਨਾਲ ਜੁੜਨ ਦੀ ਯੋਜਨਾ ਬਣਾ ਰਹੀ ਹੈ। ਉਸ ਨੇ ਆਪਣੇ ਕਈ ਕੰਟਰੈਕਟ ਨਿਰਮਾਤਾਵਾਂ ਨੂੰ ਕਿਹਾ ਕਿ ਹੈ ਕਿ ਉਹ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਉਤਪਾਦਨ ਵਧਾਉਣਾ ਚਾਹੁੰਦਾ ਹੈ।
ਵਰਨਣ ਯੋਗ ਹੈ ਕਿ ਐਪਲ ਚੀਨ ਦੀਆਂ ਸਖ਼ਤ ਕੋਵਿਡ ਪਾਬੰਦੀਆਂ ਤੋਂ ਪ੍ਰੇਸ਼ਾਨ ਹੈ ਅਤੇ ਚੀਨ ਤੋਂ ਬਾਹਰ ਆਪਣਾ ਉਤਪਾਦਨ ਵਧਾਉਣਾ ਚਾਹੁੰਦਾ ਹੈ।ਚੀਨ ਤੋਂ ਬਾਹਰ ਭਾਰਤ ਐਪਲ ਦੀ ਪਹਿਲੀ ਪਸੰਦ ਹੈ। ਐਪਲ ਨੇ ਚੀਨ ਦੀ ਕੋਵਿਡ ਵਿਰੋਧੀ ਨੀਤੀ ਸਮੇਤ ਕਈ ਹੋਰ ਕਾਰਨਾਂ ਉਤੇ ਆਲੋਚਨਾ ਕੀਤੀ ਹੈ। ਵਾਲ ਸਟਰੀਟ ਜਨਰਲ ਮੁਤਾਬਕ ਸੂਤਰਾਂ ਨੇ ਭਾਰਤ ਅਤੇ ਵੀਅਤਨਾਮ ਨੂੰ ਚੀਨ ਦਾ ਸਭ ਤੋਂ ਵੱਡਾ ਬਦਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ ਇਸ ਵੇਲੇ ਐਪਲ ਦੇ ਗਲੋਬਲ ਪ੍ਰੋਡਕਸ਼ਨ ਦਾ ਬਹੁਤ ਛੋਟਾ ਹਿੱਸਾ ਹਨ, ਪਰ ਕੰਪਨੀ ਇਨ੍ਹਾਂ ਨੂੰ ਚੀਨ ਦੇ ਬਦਲ ਵਜੋਂ ਦੇਖਦੀ ਹੈ। ਇੱਕ ਅੰਦਾਜ਼ੇ ਅਨੁਸਾਰ ਚੀਨ ਵਿੱਚ ਸੁਤੰਤਰ ਠੇਕੇਦਾਰ ਆਈਫ਼ੋਨ ਅਤੇ ਆਈ ਪੈਡ ਸਮੇਤ ਐਪਲ ਦੇ 90 ਫ਼ੀਸਦੀ ਤੋਂ ਵੱਧ ਉਦਪਾਦ ਬਣਾਉਂਦੇ ਹਨ। ਵਿਸ਼ਲੇਸ਼ਕਾਂ ਅਨੁਸਾਰ ਬੀਜਿੰਗ ਦੇ ਕਮਿਊਨਿਸਟ ਸ਼ਾਸਨਅਤੇ ਅਮਰੀਕਾ ਨਾਲ ਇਸ ਦੇ ਟਕਰਾਅ ਕਾਰਨ ਐਪਲ ਦੀ ਚੀਨ ਉੱਤੇ ਨਿਰਭਰਤਾ ਇੱਕ ਸੰਭਾਵੀ ਖ਼ਤਰਾ ਹੈ। ਜਦੋਂ ਵਾਲ ਸਟਰੀਟ ਜਨਰਲ ਵੱਲੋਂ ਸੰਪਰਕ ਕੀਤਾ ਗਿਆ ਤਾਂ ਐਪਲ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਪਲ ਦੇ ਨਿਰਮਾਣ ਯੋਜਨਾ ਨਾਲ ਜੁੜੇ ਲੋਕਾਂ ਦੇ ਮੁਤਾਬਕ ਵੱਡੀ ਆਬਾਦੀ ਅਤੇ ਘੱਟ ਲਾਗਤ ਕਾਰਨ ਕੰਪਨੀ ਭਾਰਤ ਨੂੰ ਅਗਲੇ ਚੀਨ ਦੇ ਰੂਪ ਵਿੱਚ ਦੇਖਦੀ ਹੈ।

Show More

Related Articles

Leave a Reply

Your email address will not be published. Required fields are marked *

Close