Punjab

‘ਪੰਜਾਬ ਦੀ ਨਸਲ ਨੂੰ ਕੀਤਾ ਜਾ ਰਿਹੈ ਤਬਾਹ, ਗੈਰ ਪੰਜਾਬੀ ਬੱਚੇ ਹੋ ਰਹੇ ਨੇ ਪੈਦਾ’

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੀਆਂ 45 ਨੌਜਵਾਨ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਇੱਸ ਇੱਕਠ ਦੀ ਅਗਵਾਈ ਸ੍ਰੀ ਅਕਾਤ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਬੀਤੀ 29 ਅਪ੍ਰੈਲ ਨੂੰ ਹੋਈ ਹਿੰਸਕ ਘਟਨਾ ਦੀ ਪੜਚੋਲ ਕੀਤੀ ਗਈ, ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਖਿਲਾਫ਼ ਸਿਰਜੇ ਜਾ ਰਹੇ ਫਿਰਕੂ ਬਿਰਤਾਂਤ ਅਤੇ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਖਿਲਾਫ ਕੀਤੀ ਜਾ ਰਹੀ ਇਕ ਪਾਸੜ ਨਾਜਾਇਜ਼ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

‘ਫਸਲਾਂ ਅਤੇ ਨਸਲਾਂ ਦੋਵੇ ਹੋ ਰਹੀਆਂ ਖਰਾਬ’: ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਥੇ ਫਸਲਾਂ ਵੀ ਖਰਾਬ ਹੋ ਗਈਆਂ ਅਤੇ ਨਸਲਾਂ ਵੀ ਖਰਾਬ ਹੋ ਗਈਆਂ ਹਨ। ਜਿਹੜੀਆਂ ਫਸਲਾਂ ਸਾਨੂੰ ਧਰਤੀ ’ਤੇ ਪੈਦਾ ਹੁੰਦੀ ਹੋਈ ਦਿਖਾਈ ਦੇ ਰਹੀਆਂ ਹਨ ਉਹ ਬੀਜ਼ ਨਾਲ ਨਹੀਂ ਧਰਤੀ ਦੇ ਨਾਲ ਬਲਾਤਕਾਰ ਕਰਕੇ ਪੈਦਾ ਹੋ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਦੇ ਅੰਕੜਿਆਂ ਬਾਰੇ ਉਨ੍ਹਾਂ ਨੂੰ ਨਹੀਂ ਪਤਾ ਹੈ ਪਰ ਪੰਜਾਬ ’ਚ 625 ਅਜਿਹੇ ਸੈਂਟਰ ਖੁੱਲ੍ਹ ਚੁੱਕੇ ਹਨ ਜਿੱਥੇ ਟੈਸਟ ਟਿਊਬ ਬੇਬੀ ਰਾਹੀ ਬੱਚਿਆ ਦੇ ਜਨਮ ਹੋ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਲੜਕੀਆਂ ਸਾਡੀਆਂ ਪੰਜਾਬ ਦੀਆਂ ਹਨ ਪਰ ਸਿਮਨ ਗੈਰ ਪੰਜਾਬੀਆਂ ਦਾ ਆ ਰਿਹਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀਆਂ ਫਸਲਾਂ ਅਤੇ ਨਸਲਾਂ ਦੋਵੇਂ ਖਰਾਬ ਹੋ ਰਹੀਆਂ ਹਨ। ਇਸ ਧਰਤੀ ਨੂੰ ਉਜਾੜਿਆ ਜਾ ਰਹੀਆਂ ਹਨ। ਇਹ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਇਸ ਧਰਤੀ ਨੂੰ ਛੱਡ ਕੇ ਚਲੇ ਜਾਈਆਂ ਅਤੇ ਇੱਥੋ ਨੌਜਵਾਨ ਵਿਦੇਸ਼ ਜਾ ਵੀ ਰਹੇ ਹਨ। ਇੱਥੇ ਹਰ ਕੋਈ ਵਿਦੇਸ਼ ਜਾ ਰਹੇ ਹਨ ਚਾਹੇ ਉਹ ਸਰਕਾਰੀ ਨੌਕਰੀ ਵਾਲਾ ਹੋਵੇ ਜਾਂ ਫਿਰ ਇੱਕਲਾ ਮਲਕੀਅਤ ਵਾਲਾ ਹੋਵੇ। ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਕੀ ਲੋੜ ਪੈ ਗਈ। ਇਸ ਸਬੰਧੀ ਸੋਚਣ ਦੀ ਬਹੁਤ ਲੋੜ ਹੈ।

Show More

Related Articles

Leave a Reply

Your email address will not be published. Required fields are marked *

Close