Canada

ਪੰਜਾਬੀ ਮੂਲ ਦੇ ਇਕ ਜੋੜੇ ਨੂੰ ਕੂਟਸ ਬਾਰਡਰ ਰਾਂਹੀ ਕੈਨੇਡਾ ਚ’ ਕੋਕੀਨ ਸਮੱਗਲ ਕਰਨ ਦੇ ਦੋਸ਼ ਹੇਠ ਅਦਾਲਤ ਨੇ ਪਤੀ ਨੂੰ 10 ਅਤੇ ਪਤਨੀ ਨੂੰ 9 ਸਾਲ ਦੀ ਸ਼ਜਾ ਸੁਣਾਈ

ਲੈਥਬ੍ਰਿਜ  (ਰਾਜ ਗੋਗਨਾ / ਕੁਲਤਰਨ ਪਧਿਆਣਾ) — ਬੀਤੇਂ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਲੈਥਬ੍ਰਿਜ ਦੀ ਇਕ ਅਦਾਲਤ ਨੇ ਕੈਨੇਡਾ ਦੇ ਕੂਟਸ ਬਾਰਡਰ ਰਾਂਹੀ ਕੈਨੇਡਾ ਚ’ ਕੋਕੀਨ ਸਮੱਗਲ ਕਰਨ ਦੇ ਦੋਸ਼ ਹੇਠ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਸਨੀਕ ਪੰਜਾਬੀ ਮੂਲ ਦੇ ਇਕ ਜੋੜੇ ਨੂੰ ਪਤੀ ਨੂੰ 10 ਸਾਲ ਅਤੇ ਉਸ ਦੀ ਪਤਨੀ ਨੂੰ 9 ਸਾਲ ਦੀ ਸਜਾ ਸੁਣਾਈ ਗਈ ਹੈ। ਕੈਨੇਡੀਅਨ ਅਦਾਲਤ ਵੱਲੋ ਇਹ ਸਜ਼ਾ 99.5 ਕਿਲੋ ਦੇ ਕਰੀਬ ਕੋਕੀਨ ਸਮੱਗਲ ਕਰਨ ਦੀ ਕੋਸ਼ਿਸ਼ ਹੇਠ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਪੰਜਾਬੀ ਮੂਲ ਦਾ ਜੋੜਾ ਪਤੀ ਗੁਰਮਿੰਦਰ ਸਿੰਘ ਤੂਰ ਅਤੇ ਉਸ ਦੀ ਪਤਨੀ ਕਿਰਨਦੀਪ ਕੋਰ ਤੂਰ ਨੂੰ ਦਸੰਬਰ ਸੰਨ 2017 ਚ ਕੈਨੇਡਾ ਬਾਰਡਰ ਸਰਵਿਸਜ਼ ਐਜੰਸੀ (ਸੀਬੀਐਸਏ) ਵਲੋਂ ਕੂਟਸ ਬਾਰਡਰ ਉਤੇ ਉਹਨਾਂ ਦਾ ਸਬਜ਼ੀਆਂ ਦੀ ਡਲਿਵਰੀ ਕਰਨ ਵਾਲਾ ਟਰੱਕ ਜਦੋ ਰੋਕਿਆ ਗਿਆ ਸੀ ਅਤੇ ਦੋਨੋਂ ਆਪਣੇ ਕਮਰਸ਼ੀਅਲ ( ਸਬਜ਼ੀਆਂ) ਦੇ ਟਰੱਕ ਟਰੇਲਰ ਰਾਂਹੀ ਕੈਲੌਫੋਰਨੀਆ ਤੋਂ ਏਅਰਡਰੀ (ਅਲਬਰਟਾ) ਕੈਨੇਡਾ ਵਿੱਚ ਕੋਕੀਨ ਦੀ ਡਿਲੀਵਰੀ ਕਰਨ ਜਾ ਰਹੇ ਸਨ।ਕੈਨੇਡਾ ਬਾਰਡਰ ਸਰਵਿਸਜ ਏਜੰਸੀ ਨੇ ਇੰਨਾ ਦੇ ਟਰੱਕ ਦੀ ਜਦੋ ਤਲਾਸ਼ੀ ਲਈ ਗਈ ਅਤੇ ਇੰਨਾਂ ਦੇ ਟਰੱਕ ਚ ਵੱਖ-ਵੱਖ ਥਾਵਾਂ ਤੇ ਰੱਖੀ ਹੋਈ 99.5 ਕਿਲੋ ਕੋਕੀਨ ਬਰਾਮਦ ਹੋਈ ਸੀ। ਜਿਸ ਦਾ ਬਜ਼ਾਰੀ ਕੀਮਤ 5 ਤੋਂ 8 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ ਜੋ ਇੰਨਾਂ ਕੋਲੋ ਬਰਾਮਦ ਹੋਈ ਸੀ।ਇਸ ਮਾਮਲੇ ਚ ਗੁਰਮਿੰਦਰ ਸਿੰਘ ਤੂਰ ਨੂੰ ਅਦਾਲਤ ਨੇ 10 ਸਾਲ ਅਤੇ ਉਸ ਦੀ ਨਾਲ ਪਤਨੀ ਕਿਰਨਦੀਪ ਕੋਰ ਤੂਰ ਨੂੰ 9 ਸਾਲ ਦੀ ਸਜਾ ਸੁਣਾਈ ਗਈ ਹੈ। ਕਿਰਨਦੀਪ ਕੋਰ ਇਸ ਵੇਲੇ ਗਰਭਵਤੀ ਵੀ ਹੈ। ਦੱਸਣਯੋਗ ਹੈ ਕਿ ਸਜ਼ਾ ਤੋ ਬਾਅਦ ਗੁਰਮਿੰਦਰ ਸਿੰਘ ਤੂਰ ਜੋ ਕਿ ਅਮਰੀਕੀ ਸਿਟੀਜਨ ਹੈ ਨੂੰ ਅਮਰੀਕਾ ਵਾਪਸ ਅਤੇ ਉਸ ਦੀ ਪਤਨੀ ਕਿਰਨਦੀਪ ਕੋਰ ਤੂਰ ਜਿਸ ਕੋਲ ਅਮਰੀਕੀ ਗ੍ਰੀਨ ਕਾਰਡ ਜੋ ਐਕਸਪਾਇਰ ਹੋ ਚੁੱਕਿਆ ਹੈ ਉਸ ਨੂੰ ਵਾਪਿਸ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ ।

Show More

Related Articles

Leave a Reply

Your email address will not be published. Required fields are marked *

Close