National

ਕਿਸਾਨਾਂ ‘ਤੇ ਦਰਜ ਕੇਸਾਂ ਨੂੰ ਲਓ ਵਾਪਸ ਨਹੀਂ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ : ਚੜੂਨੀ

ਕਿਸਾਨਾਂ ‘ਤੇ ਅੰਦੋਲਨ ਦੌਰਾਨ ਹੋਈਆਂ ਘਟਨਾਵਾਂ ਦੇ ਲਗਾਤਾਰ ਸੰਮਨ ਆਉਣ ‘ਤੇ ਭਾਕਿਯੂ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਉਨ੍ਹਾਂ ਨੇ ਵਾਅਦੇ ਮੁਤਾਬਕ ਕਿਸਾਨਾਂ ‘ਤੇ ਦਰਜ ਕੇਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਅਜਿਹਾ ਨਾ ਹੋਣ ‘ਤੇ ਨਤੀਜੇ ਚੰਗਾ ਨਾ ਰਹਿਣ ਦੀ ਚੇਤਾਵਨੀ ਦਿੱਤੀ।

ਚੜੂਨੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਐੱਸਕੇਐੱਮ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ‘ਤੇ ਮੁਕੱਦਮੇ ਵਾਪਸ ਲੈਣ ਲਏ ਜਾਣਗਗੇ। ਇਹ ਵਾਅਦਾ 9 ਦਸੰਬਰ 2021 ਨੂੰ ਕੀਤਾ ਗਿਆ ਸੀ। ਉਹ ਮੁਕੱਦਮੇ ਕੇਂਦਰ ਵੱਲੋਂ ਅਜੇ ਤਕ ਵਾਪਸ ਨਹੀਂ ਲਏ ਗਏ ਹਨ।

ਕੇਂਦਰ ਦੇ ਮੁਕੱਦਮਿਆਂ ਨੂੰ ਲੈ ਕੇ ਕਿਸਾਨਾਂ ਕੋਲ ਸੰਮਨ ਆ ਰਹੇ ਹਨ। ਇਨ੍ਹਾਂ ‘ਚ ਰੇਲਵੇ ਕੇਸ, ਦਿੱਲੀ ਕੇਸ ਤੇ 26 ਜਨਵਰੀ ਵਾਲੇ ਕੇਸ ਸਬੰਧਤ ਹਨ। ਲਗਾਤਾਰ ਕਿਸਾਨਾਂ ਕੋਲ ਸੰਮਨ ਆਉਣ ਦੀ ਵਾਰ-ਵਾਰ ਸੂਚਨਾ ਮਿਲਣ ਤੋਂ ਬਾਅਦ ਲਿਖਤ ਵਿਚ ਮੰਗ ਕੀਤੀ ਗਈ ਹੈ। ਸਾਡੀ ਮੰਗ ਹੈ ਕਿ ਇਨ੍ਹਾਂ ਕੇਸਾਂ ਤੁਰੰਤ ਵਾਪਸ ਲਏ। ਨਾਲ ਹੀ ਜਿਨ੍ਹਾਂ ਸੂਬਾ ਸਰਕਾਰਾਂ ਨੇ ਕੇਸ ਵਾਪਸ ਨਹੀਂ ਲਏ, ਉਨ੍ਹਾਂ ਨੂੰ ਵੀ ਇਹ ਗੱਲ ਪਹੁੰਚਾਈ ਜਾਵੇ। ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰਵਾਏ। ਨਾਲ ਹੀ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ‘ਤੇ ਵਿਸ਼ਵਾਸ ਖਰਾਬ ਹੋਣ ਵਾਲੀ ਗੱਲ ਹੋਵੇਗੀ, ਜਿਸ ਦੇ ਨਤੀਜੇ ਅੱਗੇ ਚੰਗਾ ਨਹੀਂ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close