Sports

ਮੋਗਾ ਦੇ ਗੱਭਰੂ ਹਰਪ੍ਰੀਤ ਬਰਾੜ ਨੇ ਵਧਾਇਆ ਪੰਜਾਬੀਆਂ ਦਾ ਮਾਣ, ਆਈਪੀਐੱਲ ’ਚ ਬਣਿਆ ਮੈਨ ਆਫ ਦਿ ਮੈਚ

ਮੋਗਾ- ਇਥੋਂ ਦੀ ਤੂਫ਼ਾਨੀ ਬੱਲੇਬਾਜ਼ ਹਰਮਨਪ੍ਰੀਤ ਕੌਰ ਬਾਅਦ ਹੁਣ ਮੋਗਾ ਦੇ ਨੌਜਵਾਨ ਨੇ ਕ੍ਰਿਕਟ ਪ੍ਰੇਮੀਆਂ ਦੇ ਮਨਾਂ ’ਚ ਆਪਣੀ ਥਾਂ ਬਣਾ ਲਈ। ਆਈਪੀਐੱਲ ਵਿੱਚ ਮੈਨ ਆਫ ਦਿ ਮੈਚ ਦਾ ਖਿਤਾਬ ਹਾਸਲ ਕਰਕੇ ਜਿਲ੍ਹੇ ਦੇ ਪਿੰਡ ਹਰੀਏਵਾਲਾ ਦੇ ਨੌਜਵਾਨ ਹਰਪ੍ਰੀਤ ਸਿੰਘ ਬਰਾੜ ਨੇ ਜਿਥੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਹੈ। 16 ਮਾਰਚ 1995 ਨੂੰ ਜਨਮੇ ਹਰਪ੍ਰੀਤ ਬਰਾੜ ਆਈਪੀਐੱਲ ਮੈਚ ਖੇਡਦੇ ਹੀ ਉਸ ਵੇਲੇ ਕਮਾਲ ਕਰ ਦਿੱਤੀ ਜਦੋ ਉਸ ਨੇ ਵਿਰਾਟ ਕੋਹਲੀ, ਮੈਕਸਵੈਲ ਅਤੇ ਏਬੀ ਡਿਵਿਲੀਅਰਜ਼ ਨੂੰ ਆਊਟ ਕਰਕੇ ਖੇਡ ਦਾ ਰੁੱਖ ਬੱਦਲ ਦਿੱਤਾ ਤੇ ਕੁਝ ਘੰਟਿਆਂ ਵਿਚ ਹੀ ਹੀਰੋ ਬਣ ਗਿਆ ਅਤੇ ਇਹ ਮੈਚ ਪੰਜਾਬ ਟੀਮ ਨੇ ਜਿੱਤ ਲਿਆ। ਪਿਤਾ ਮਹਿੰਦਰ ਸਿੰਘ ਬਰਾੜ ਫ਼ੌਜ ਵਿੱਚ ਨੌਕਰੀ ਕਰਨ ਬਾਅਦ ਪੰਜਾਬ ਪੁਲੀਸ ਵਿੱਚੋਂ ਹੌਲਦਾਰ ਪਦ ਉੱਤੋਂ 4 ਮਹੀਨੇ ਪਹਿਲਾਂ ਸੇਵਾਮੁਕਤ ਹੋਇਆ ਹੈ ਅਤੇ ਮਾਂ ਗੁਰਮੀਤ ਕੌਰ ਘਰੇਲੂ ਸੁਆਣੀ ਹੈ। ਉਸ ਦੀ ਭੈਣ ਰਮਨਪ੍ਰੀਤ ਕੌਰ ਪੜ੍ਹਾਈ ਲਈ ਕੈਨੈਡਾ ਵਿੱਚ ਹੈ। ਇਸ ਮੌਕੇ ਪਿਤਾ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਸ ਨੂੰ ਹਰਪ੍ਰੀਤ ਬਰਾੜ ਦੇ ’ਤੇ ਪੂਰਾ ਮਾਣ ਹੈ। ਸਖ਼ਤ ਮਿਹਨਤ ਦੇ ਬਾਵਜੂਦ ਕੋਈ ਨਤੀਜਾ ਨਿਕਲਦਾ ਨਜ਼ਰ ਨਾ ਆਉਂਦਾ ਦੇਖ ਅਜਿਹੀ ਸਥਿਤੀ ਵਿੱਚ ਸਾਲ 2019 ਵਿੱਚ ਉਸ ਨੇ ਕੈਨੇਡਾ ਜਾਣ ਦੀ ਤਿਆਰੀ ਕਰ ਲਈ। ਉਹ ਕੈਨੇਡਾ ਰਵਾਨਾ ਹੋਣ ਵਾਲਾ ਸੀ ਕਿ ਪੰਜਾਬ ਆਈਪੀਐੱਲ ਦੀ ਟੀਮ ਲਈ ਸੱਦਾ ਮਿਲ ਗਿਆ। ਉੱਘੇ ਕ੍ਰਿਕਟਰ ਗੁਰਕੀਰਤ ਸਿੰਘ ਮਾਨ ਦੀ ਸਲਾਹ ਤੋਂ ਬਾਅਦ ਉਹ ਮੁਹਾਲੀ ਆ ਗਏ। ਅੱਜ ਅਕਾਲੀ ਦਲ ਦਲ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਯੂਥ ਕਾਂਗਰਸ ਆਗੂ ਕੰਵਲਜੀਤ ਸਿੰਘ ਬਰਾੜ ਨੇ ਉਨ੍ਹਾਂ ਦੇ ਘਰ ਪੁੱਜ ਕੇ ਪਰਿਵਾਰ, ਦੋਸਤਾਂ, ਰਿ਼ਸਤੇਦਾਰਾਂ, ਪਿੰਡ ਵਾਸੀਆਂ ਨੂੰ ਵਧਾਈ ਦਿੱਤੀ।

Show More

Related Articles

Leave a Reply

Your email address will not be published. Required fields are marked *

Close