National

ਅਸੈਂਬਲੀ ਚੋਣ ਹਾਰਿਆ ਪੁਸ਼ਕਰ ਸਿੰਘ ਧਾਮੀ ਮੁੜ ਕੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੇਗਾ

ਉੱਤਰਾਖੰਡ ਵਿਧਾਨ ਸਭਾ ਚੋਣਾਂ ਪਿੱਛੋਂ ਨਵੀਂ ਸਰਕਾਰ ਬਣਾਉਣ ਦੀ ਚੱਲ ਰਹੀ ਕੋਸਿ਼ਸ਼ ਵਿੱਚ ਆਖਰ ਪੁਸ਼ਕਰ ਸਿੰਘ ਧਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਇਸ ਨਾਲ ਉਨ੍ਹਾਂ ਦੇ ਮੁੜ ਕੇ ਮੁੱਖ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ।
ਇਸ ਫੈਸਲੇ ਦਾ ਐਲਾਨ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਦੇਹਰਾਦੂਨ ਪਹੁੰਚੇ ਭਾਜਪਾ ਹਾਈ ਕਮਾਂਡ ਦੇ ਆਬਜ਼ਰਵਰਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੋ-ਆਬਜ਼ਰਵਰ ਮੀਨਾਕਸ਼ੀ ਲੇਖੀ ਨੇ ਕੀਤਾ ਹੈ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਪੁਸ਼ਕਰ ਸਿੰਘ ਧਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਤੇ ਮੈਨੂੰ ਯਕੀਨ ਹੈ ਕਿ ਉਨ੍ਹਾ ਦੀ ਅਗਵਾਈ ਵਿੱਚ ਉੱਤਰਾਖੰਡ ਦਾ ਬਿਹਤਰ ਵਿਕਾਸ ਹੋਵੇਗਾ।
ਵਰਨਣ ਯੋਗ ਹੈ ਕਿ ਉੱਤਰਾਖੰਡ ਦੇ ਵਿਧਾਨ ਸਭਾ ਹਲਕਾ ਖਟੀਮਾ ਤੋਂ ਹਾਰਨ ਦੇ ਬਾਵਜੂਦ ਪੁਸ਼ਕਰ ਸਿੰਘ ਧਾਮੀ ਇੱਕ ਵਾਰ ਫਿਰ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਲਗਾਤਾਰ ਦੂਸਰੀਜਿੱਤਜਿੱਤੀ ਤੇ 80 ਵਿੱਚੋਂ 47 ਸੀਟਾਂ ਜਿੱਤੀਆਂ ਹਨ। ਸਾਫ ਹੈ ਕਿ ਭਾਜਪਾ ਨੇ ਰਾਜ ਵਿੱਚ ਹਰ ਪੰਜ ਸਾਲਾਂ ਬਾਅਦ ਸੱਤਾ ਬਦਲਣ ਦੀ ਮਿੱਥ ਤੋੜ ਦਿੱਤੀ ਤੇ ਕਾਂਗਰਸ ਨੇ ਹਰੀਸ਼ ਰਾਵਤ ਦੀ ਅਗਵਾਈਵਿੱਚ ਮਸਾਂ 19 ਸੀਟਾਂਜਿੱਤੀਆਂ ਹਨ, ਜਦ ਕਿ ਬਸਪਾ ਨੇ ਦੋ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਹਨ।

Show More

Related Articles

Leave a Reply

Your email address will not be published. Required fields are marked *

Close