International

ਅਮਰੀਕਾ ਨੇ ਰੂਸ ‘ਤੇ ਲਾਈਆਂ ਨਵੀਆਂ ਪਾਬੰਦੀਆਂ, ਡਾਲਰ-ਪੌਂਡ ਅਤੇ ਯੂਰੋ ਦਾ ਨਹੀਂ ਕਰ ਸਕੇਗਾ ਵਪਾਰ

ਵਾਸ਼ਿੰਗਟਨ: ਯੂਕਰੇਨ  ‘ਤੇ ਰੂਸ ਦੇ ਹਮਲੇ  ਤੋਂ ਬਾਅਦ ਪੂਰੀ ਦੁਨੀਆ ‘ਚ ਹਲਚਲ ਮਚੀ ਹੋਈ ਹੈ। ਅਮਰੀਕਾ ਨੇ ਅਜੇ ਤੱਕ ਕਿਸੇ ਫੌਜੀ ਕਾਰਵਾਈ ਦਾ ਐਲਾਨ ਨਹੀਂ ਕੀਤਾ ਹੈ। ਪਰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ  ਨੇ ਬੀਤੀ ਦੇਰ ਰਾਤ ਰੂਸ  ਵਿਰੁੱਧ ਨਵੀਆਂ ਆਰਥਿਕ ਪਾਬੰਦੀਆਂ  ਦਾ ਐਲਾਨ ਕੀਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ  ਦੇ ਹਮਲੇ ਦਾ ਜਵਾਬ ਦਿੰਦੇ ਹੋਏ ਬਿਡੇਨ ਨੇ ਮਾਸਕੋ   ਦੇ ਬੈਂਕਿੰਗ, ਤਕਨਾਲੋਜੀ ਅਤੇ ਏਰੋਸਪੇਸ ਸੈਕਟਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਤਹਿਤ ਰੂਸ ਹੁਣ ਡਾਲਰ , ਪੌਂਡ   ਅਤੇ ਯੂਰੋ  ਦਾ ਵਪਾਰ  ਨਹੀਂ ਕਰ ਸਕੇਗਾ।

ਪਾਬੰਦੀਆਂ ਦਾ ਉਦੇਸ਼ ਰੂਸ ਦੀ ਡਾਲਰ, ਯੂਰੋ, ਪੌਂਡ ਅਤੇ ਯੇਨ ਵਿੱਚ ਵਪਾਰ ਕਰਨ ਦੀ ਸਮਰੱਥਾ ਨੂੰ ਸੀਮਤ ਕਰਨਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਰੂਸ ਦੇ ਪੰਜ ਵੱਡੇ ਬੈਂਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਵਿੱਚ ਸਰਕਾਰੀ ਬੈਂਕ Sberbank ਅਤੇ VTB ਵੀ ਸ਼ਾਮਲ ਹਨ। ਰੂਸ ਦਾ ਸਭ ਤੋਂ ਵੱਡਾ ਰਿਣਦਾਤਾ Sberbank ਹੁਣ ਅਮਰੀਕੀ ਬੈਂਕਾਂ  ਦੀ ਮਦਦ ਨਾਲ ਪੈਸੇ ਟ੍ਰਾਂਸਫਰ ਨਹੀਂ ਕਰ ਸਕੇਗਾ।

 

Show More

Related Articles

Leave a Reply

Your email address will not be published. Required fields are marked *

Close