International

ਇੰਗਲੈਂਡ ਚ ਵੱਡਾ ਹਵਾਈ ਹਾਦਸਾ ਹੋਣੋ ਟਲਿਆ- ਪਾਈਲਟ ਦੀ ਸੂਝਬੂਝ ਨਾਲ ਬਚੀ ਸੈਂਕੜੇ ਯਾਤਰੀਆਂ ਦੀ ਜਾਨ

ਲੈਸਟਰ(ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਹੀਥਰੋ ਹਵਾਈ ਅੱਡੇ ਤੇ ਜਹਾਜ਼ ਦੇ ਪਾਈਲਟ ਦੀ ਸੂਝ ਬੂਝ ਨਾਲ ਇਕ ਵੱਡਾ ਹਵਾਈ ਹਾਦਸਾ ਹੋਣੋ ਬਚ ਗਿਆ ,ਜਾਣਕਾਰੀ ਅਨੁਸਾਰ ਬ੍ਰਿਟਿਸ਼ ਏਅਰਵੇਜ਼ ਦਾ ਇਕ ਜਹਾਜ ਜੋ ਸਵਾਰੀਆਂ ਨਾਲ ਭਰਿਆ ਹੋਇਆ ਸੀ,ਸਕਾਟਲੈਂਡ ਤੋ ਉਡਾਣ ਭਰਕੇ ਹੀਥਰੋ ਹਵਾਈ ਅੱਡੇ ਤੇ ਲੈਡ ਹੋਣਾ ਸੀ,ਪ੍ਰੰਤੂ ਹੀਥਰੋ ਹਵਾਈ ਅੱਡੇ ਤੇ ਉਤਰਨ ਸਮੇਂ ਤੇਜ ਹਵਾਵਾਂ ਕਾਰਨ ਜਹਾਜ਼ ਦਾ ਸੰਤੁਲਨ ਵਿਗੜ ਗਿਆ ,ਜਿਸ ਕਾਰਨ ਜਹਾਜ਼ ਹਵਾ ਵਿਚ ਡਿੱਕਡੋਲੇ ਖਾਣ ਲੱਗਾ, ਅਤੇ ਜਹਾਜ਼ ਦੇ ਟਾਇਰ ਰਨਵੇਅ ਤੇ ਲੱਗਦਿਆ ਹੀ ਪਾਇਲਟ ਨੂੰ ਜਹਾਜ਼ ਸੰਭਾਲਨਾ ਮੁਸਕਿਲ ਹੋ ਗਿਆ, ਪ੍ਰੰਤੂ ਜਹਾਜ਼ ਦੇ ਪਾਈਲਟ ਨੇ
ਤੁਰੰਤ ਬਹੁਤ ਹੀ ਮੁਸਤੇਦੀ ਨਾਲ ਜਹਾਜ਼ ਦੀ ਫਿਰ ਉਡਾਣ ਭਰ ਲਈ ਜਿਸ ਕਾਰਨ ਜਹਾਜ਼ ਕ੍ਰੈਸ ਹੋਣ ਤੋ ਵਾਲ ਵਾਲ ਬਚ ਗਿਆ, ਜਹਾਜ਼ ਦੇ ਪਾਇਲਟ ਦੀ ਸਿਆਣਪ ਨਾਲ ਜਹਾਜ਼ ਵਿਚ ਸਵਾਰ ਸੈਕੜੇ ਸਵਾਰੀਆਂ ਦੀ ਜਾਨ ਵੀ ਬਚ ਗਈ।ਇਸ ਘਟਨਾ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੇਖਣ ਤੋਂ ਬਾਅਦ ਹਰ ਕੋਈ ਜਹਾਜ਼ ਦੇ ਪਾਇਲਟ ਦੀ ਤਾਰੀਫ਼ ਕਰ ਰਿਹਾ ਹੈ। ਘਟਨਾ ਦੀ ਜੋ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਉਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਆਸਮਾਨ ਵਿਚ ਉਡਦਾ ਦਿਖਾਈ ਦਿੰਦਾ ਹੈ ਅਤੇ ਫਿਰ ਹੌਲੀ-ਹੌਲੀ ਜ਼ਮੀਨ ਵੱਲ ਆਉਂਦਾ ਹੈ ਪਰ ਰੁਕਦਾ ਨਹੀਂ ਹੈ। ਹਵਾ ਤੇਜ਼ ਹੋਣ ਕਾਰਨ ਜਹਾਜ਼ ਰਨਵੇ ’ਤੇ ਰੋਕਿਆ ਨਹੀਂ ਜਾ ਸਕਿਆ। ਜਹਾਜ਼ ਦੇ ਪਹੀਏ 2 ਵਾਰ ਜ਼ਮੀਨ ਨੂੰ ਛੂੰਹਦੇ ਹਨ ਅਤੇ ਫਿਰ ਜਹਾਜ਼ ਮੁੜ ਉਡਾਣ ਭਰ ਲੈਂਦਾ ਹੈ। ਵੀਡੀਓ ਦੇ ਆਖ਼ੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੀ ਟੇਲ ਯਾਨੀ ਪਿੱਛਲੇ ਹਿੱਸੇ ਨੇ ਪੂਰੀ ਤਰ੍ਹਾਂ ਜ਼ਮੀਨ ਨੂੰ ਛੂਹ ਲਿਆ ਸੀ, ਜਿਸ ਕਾਰਨ ਜਹਾਜ਼ ਕਰੈਸ਼ ਵੀ ਹੋ ਸਕਦਾ ਸੀ ਪਰ ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਮੁੜ ਉਡਾਣ ਭਰ ਲਈ। ਹਾਲਾਂਕਿ ਦੂਜੀ ਕੋਸ਼ਿਸ਼ ਵਿਚ ਜਹਾਜ਼ ਨੂੰ ਸਫ਼ਲਤਾਪੂਰਵਕ ਲੈਂਡ ਕਰਾਇਆ ਗਿਆ। ਇਸ ਵੀਡੀਓ ਨੂੰ ਦੇਖਣ ਮਗਰੋਂ ਲੋਕ ਪਾਇਲਟ ਦੀ ਸੂਝਬੂਝ ਦੀ ਬਹੁਤ ਤਾਰੀਫ਼ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close