Canada

ਹੁਣ 911 ’ਤੇ ਕਾਲ ਕਰਨ ਵਾਲੇ ਨੂੰ ਮੈਂਟਲ ਹੈਲਥ, ਨਸ਼ਾ ਮੁਕਤੀ ਅਤੇ ਹੋਰ ਸੇਵਾਵਾਂ ਵੀ ਹੋਣਗੀਆਂ ਉਪਲਬਧ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਾਸੀਆਂ ਲਈ ਇਕ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਕੈਲਗਰੀ ਵਾਸੀ ਹੁਣ 911 ’ਤੇ ਕਾਲ ਕਰਕੇ ਮੈਂਟਲ ਹੈਲਥ, ਨਸ਼ਾ ਮੁਕਤੀ ਜਾਂ ਹੋਰ ਸੇਵਾਵਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।
ਸਲਾਹ ਅਤੇ ਸਹਾਇਤਾ ਦੀ ਭਾਲ ਕਰ ਰਹੇ ਲੋਕਾਂ ਤੋਂ 911 ’ਤੇ ਕਾਲਾਂ ਨੂੰ ਪੁਲਸ ਜਵਾਬ ਦੇਣ ਦੀ ਬਜਾਏ ਸੰਕਟ ਵਿਚ ਘਿਰੇ ਲੋਕਾਂ ਨੂੰ ਕਮਿਊਨਿਟੀ ਆਧਾਰਤ ਏਜੰਸੀਆਂ ਨਾਲ ਜੋੜਨ ਲਈ 211 ਜਾਂ ਡਿਸਟੈਕ ਸੈਂਟਰ ਕੈਲਗਰੀ ’ਤੇ ਰੀਡਾਇਰੈਕਟ ਕੀਤਾ ਜਾਵੇਗਾ।
ਉਦਾਹਰਣ ਲਈ ਜੇਕਰ ਕਿਸੇ ਵਿਅਕਤੀ ਨੂੰ ਆਤਮਹੱਤਿਆ ਕਰਨ ਦੇ ਵਿਚਾਰ ਆ ਰਹੇ ਹਨ ਅਤੇ 911 ’ਤੇ ਕਾਲ ਕਰਦਾ ਹੈ ਤਾਂ ਉਸ ਦੀ ਕਾਲ ਨੂੰ ਡਿਸਟੈਕ ਸੈਂਟਰ ਦੇ ਵਲੰਟੀਅਰਾਂ ਅਤੇ ਸਟਾਫ ਨੂੰ ਟਰਾਂਸਫਰ ਕੀਤਾ ਜਾਵੇਗਾ। ਡਿਸਟ੍ਰੈਸ ਸੈਂਟਰ ਫਿਰ ਕਾਲਰ ਨੂੰ ਉਪਲਬਧ ਮਾਨਸਿਕ ਸਿਹਤ ਸਹਾਇਤਾ ਅਤੇ ਸਲਾਹ ਸੇਵਾਵਾਂ ਨਾਲ ਜੋੜਨ ਲਈ ਕੰਮ ਕਰੇਗਾ ਅਤੇ ਇਹ ਯਕੀਨੀ ਬਣਾਉਣ ਲਈ ਫਾਲੋ ਅੱਪ ਕਰੇਗਾ ਕਿ ਉਹ ਮਦਦ ਪ੍ਰਾਪਤ ਕਰਨ ਦੇ ਯੋਗ ਹਨ।

Show More

Related Articles

Leave a Reply

Your email address will not be published. Required fields are marked *

Close