Punjab

ਲੋਕ ਇਨਸਾਫ ਪਾਰਟੀ ਨੇ 24 ਸੀਟਾਂ ’ਤੇ ਉਤਾਰੇ ਅਪਣੇ ਉਮੀਦਵਾਰ

ਲੁਧਿਆਣਾ,- ਪੰਜਾਬ ਵਿਚ ਲੋਕ ਇਨਸਾਫ ਪਾਰਟੀ ਦਾ ਇਸ ਵਾਰ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਹੋਇਆ। ਕਿਸੇ ਵੀ ਪਾਰਟੀ ਤੋਂ ਜ਼ਿਆਦਾ ਸੀਟਾਂ ਨਹੀਂ ਮਿਲਣ ਕਾਰਨ ਬੈਂਸ ਭਰਾ ਅਪਣੇ ਦਮ ’ਤੇ ਚੋਣ ਲੜਨਗੇ। ਪਾਰਟੀ ਨੇ ਪੰਜਾਬ ਦੀ ਕੁਲ 24 ਸੀਟਾਂ ’ਤੇ ਅਪਣੇ ਉਮੀਦਵਾਰ ਉਤਾਰੇ ਹਨ, ਇਨ੍ਹਾਂ ਵਿਚੋਂ 7 ਇਕੱਲੇ ਲੁਧਿਆਣਾ ਤੋਂ ਹਨ। ਬੈਂਸ ਭਰਾ ਅਪਣੀ ਪੁਰਾਣੀ ਸੀਟਾਂ ਸਿਮਰਜੀਤ ਬੈਂਸ ਆਤਮ ਨਗਰ ਅਤੇ ਬਲਵਿੰਦਰ ਸਿੰਘ ਬੈਂਸ ਸਾਊਥ ਤੋਂ ਚੋਣ ਲੜਨਗੇ।
ਲੋਕ ਇਨਸਾਫ ਪਾਰਟੀ ਨੇ ਇਨ੍ਹਾਂ ਥਾਵਾਂ ਤੋਂ ਉਤਾਰੇ ਉਮੀਦਵਾਰ : ਬਲਵਿੰਦਰ ਬੈਂਸ ਲੁਧਿਆਣਾ ਦੱਖਣੀ, ਸਿਮਰਜੀਤ ਬੈਂਸ ਲੁਧਿਆਣਾ ਆਤਮ ਨਗਰ, ਰਣਧੀਰ ਸਿੰਘ ਸਿਵਿਆਂ ਲੁਧਿਆਣਾ ਉਤਰੀ, ਗਗਨਦੀਪ ਸਿੰਘ ਸਨੀ ਕੈਂਥ ਲੁਧਿਆਣਾ ਗਿੱਲ, ਐਡਵੋਕੇਟ ਗੁਰਜੋਧ ਸਿੰਘ ਗਿੱਲ ਲੁਧਿਆਣਾ ਪੂਰਵੀ, ਜਗਦੀਪ ਸਿੰਘ ਜੱਗੀ ਪਾਇਲ, ਗੁਰਮੀਤ ਸਿੰਘ ਮੁੰਡਿਆਂ ਸਾਹਨੇਵਾਲ, ਜਸਵਿੰਦਰ ਸਿੰਘ ਰਿਖੀ ਧੂਰੀ, ਬਿਕਰ ਸਿੰਘ ਚੌਹਾਨ ਦਿੜਬਾ, ਹਰਪ੍ਰੀਤ ਸਿੰਘ ਡਿੰਕੀ ਸੰਗਰੂਰ, ਹਰਜਿੰਦਰ ਸਿੰਘ ਬਰਾੜ ਬਾਘਾਪੁਰਾਣਾ, ਸੁਖਦੇਵ ਸਿੰਘ ਬਾਬਾ ਨਿਹਾਲ ਸਿੰਘ ਵਾਲਾ, ਜਗਜੀਤ ਸਿੰਘ ਧਰਮਕੋਟ, ਵਿਜੇ ਤਰੇਹਨ ਬਟਾਲਾ, ਅਮਰਜੀਤ ਸਿੰਘ ਡੇਰਾ ਬਾਬਾ ਨਾਨਕ, ਐਡਵੋਕੇਟ ਸਵਤੰਤਰਦੀਪ ਸਿੰਘ ਅਮਲੋਹ, ਜਗਦੇਵ ਸਿੰਘ ਸਾਬਕਾ ਡੀਐਸਪੀ ਬਸੀ ਪਠਾਣਾ, ਸੋਢੀ ਰਾਮ ਚੱਬੇਵਾਲ, ਰੋਹਿਤ ਕੁਮਾਰ ਟਾਂਡਾ, ਰਾਜਬੀਰ ਸਿੰਘ ਖਡੂਰ ਸਾਹਿਬ, ਅਮਰੀਕ ਸਿੰਘ ਤਰਨਤਾਰਨ, ਧਮਜੀਤ ਬੋਨੀ ਮੁਕਤਸਰ ਸਾਹਿਬ, ਮੁਹੰਮਦ ਅਨਵਰ ਮਾਲੇਰਕੋਟਲਾ,ਮਨਜੀਤ ਸਿੰਘ ਸਰਦੂਲਗੜ੍ਹ ਹਨ।

Show More

Related Articles

Leave a Reply

Your email address will not be published. Required fields are marked *

Close