Entertainment

ਬ੍ਰੇਕਅੱਪ ਦੀਆਂ ਖਬਰਾਂ ਦੌਰਾਨ ਮਲਾਈਕਾ ਨੇ ਆਖ਼ ਦਿੱਤੀ ਵੱਡੀ ਗੱਲ

ਮੁੰਬਈ : ਮਲਾਈਕਾ ਅਰੋੜਾ ਅਤੇ ਅਰਜੁਨ ਕਪੂਰ ਬਾਲੀਵੁੱਡ ਦੇ ਪਾਪੂਲਰ ਜੋੜੇ ਵਿਚੋਂ ਇਕ ਹਨ। ਹਾਲ ਹੀ ਵਿਚ ਉਨ੍ਹਾਂ ਦੇ ਬ੍ਰੇਕਅਪ ਦੀਆਂ ਖਬਰਾਂ ਆਈਆਂ ਹਨ ਜਿਸ ਤੋਂ ਬਾਅਦ ਅਰਜੁਨ ਨੇ ਮਲਾਈਕਾ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਅਤੇ ਅਜਿਹੀਆਂ ਖਬਰਾਂ ਨੂੰ ਸਿਰਫ ਅਫਵਾਹ ਦੱਸਿਆ। ਦੋਵੇਂ ਅਜੇ ਵੀ ਇਕੱਠੀਆਂ ਹਨ। ਇਸ ਵਿਚਾਲੇ ਮਲਾਈਕਾ ਨੇ ਹੁਣ ਆਪਣੇ ਇੰਸਟਾਗ੍ਰਾਮ ‘ਤੇ ਇਕ ਨੋਟ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਦੇ ਨਾਲ ਕਿਹਾ ਕਿ ਉਮਰ ਨੂੰ ਲੈ ਕੇ ਚੀਜਾਂ ਆਮ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ 25 ਦੀ ਉਮਰ ਤੋਂ ਬਾਅਦ ਖਤਮ ਨਹੀਂ ਹੁੰਦੀ ਹੈ। 40 ਦੀ ਉਮਰ ਵਿਚ ਵੀ ਪਿਆਰ ਮਿਲ ਸਕਦਾ ਹੈ।
ਮਲਾਈਕਾ ਕਹਿੰਦੀ ਹੈ ਕਿ 40 ਦੀ ਉਮਿਰ ਵਿਚ ਜੇਕਰ ਕਿਸੇ ਨੂੰ ਪਿਆਰ ਹੁੰਦਾ ਹੈ ਤਾਂ ਇਸ ਨੂੰ ਆਮ ਵਾਂਗ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਤੇ ਲਿਖਿਆ- ਨਹੀਂ ਪਰ ਸੱਚ ਵਿਚ। 40 ਦੀ ਉਮਰ ਵਿਚ ਤੁਹਾਨੂੰ ਪਿਆਰ ਮਿਲਣਾ, ਇਸ ਨੂੰ ਨਾਰਮਲਾਈਜ਼ ਕਰੋ। 30 ਦੀ ਉਮਰ ਵਿਚ ਨਵੇਂ ਸਪਨੇ ਦੇਖਣਾ ਅਤੇ ਉਨ੍ਹਾਂ ਨੂੰ ਲੱਭਣਾ ਨਾਰਮਲਾਈਜ਼ ਕਰੋ। 50 ਦੀ ਉਮਰ ਵਿਚ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪਾਉਣਾ ਅਤੇ ਖੁਦ ਨੂੰ ਲੱਭਣਾ ਨਾਰਮਲਾਈਜ਼ ਕਰੋ। ਜ਼ਿੰਦਗੀ 25 ਦੀ ਉਮਰ ਤੋਂ ਬਾਅਦ ਖਤਮ ਨਹੀਂ ਹੁੰਦੀ। ਇਸ ਤਰ੍ਹਾਂ ਐਕਟਿੰਗ ਕਰਨਾ ਬੰਦ ਕਰੋ ਜਿਵੇਂ ਇਹ ਹੁੰਦਾ ਹੈ।

Show More

Related Articles

Leave a Reply

Your email address will not be published. Required fields are marked *

Close