International

ਮੋਸਟ ਪਾਵਰਫੁੱਲ ਪਾਸਪੋਰਟ ਦੀ ਰੈਂਕਿੰਗ ਵਿਚ ਜਾਪਾਨ ਅਤੇ ਸਿੰਗਾਪੁਰ ਟੌਪ ’ਤੇ

ਵਾਸ਼ਿੰਗਟਨ- ਪਾਸਪੋਰਟ ਰੈਂਕਿੰਗ ਜਾਰੀ ਕਰਨ ਵਾਲੀ ਜਥੇਬੰਦੀ ਹੈਨਲੀ ਐਂਡ ਪਾਰਟਨਰਸ ਨੇ 2022 ਲਈ ਹੈਨਲੀ ਪਾਸਪੋਰਟ ਇੰਡੈਕਸ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਜਪਾਨ ਤੇ ਸਿੰਗਾਪੁਰ ਦੇ ਪਾਸਪੋਰਟ ਟੌਪਰ ਰਹੇ।
ਇਨ੍ਹਾਂ ਦੇਸ਼ਾਂ ਦੇ ਨਾਗਰਿਕ ਵੀਜ਼ੇ ਦੇ ਬਿਨਾ ਹੀ 192 ਮੁਲਕਾਂ ’ਚ ਯਾਤਰਾ ਕਰ ਸਕਦੇ ਹਨ। ਕੈਨੇਡਾ ਦੇ ਪਾਸਪੋਰਟ ਨੂੰ ਇਸ ਇੰਡੈਕਸ ਵਿੱਚ ਜਿੱਥੇ 7ਵਾਂ ਸਥਾਨ ਮਿਲਿਆ, ਉੱਥੇ ਭਾਰਤ ਦੀ ਰੈਂਕਿੰਗ ਵਿੱਚ ਵੀ ਪਹਿਲਾਂ ਨਾਲ ਸੁਧਾਰ ਹੋਇਆ।

2021 ਵਿੱਚ ਭਾਰਤੀ ਪਾਸਪੋਰਟ 90ਵੇਂ ਸਥਾਨ ’ਤੇ ਸੀ। ਇਸ ਵਾਰ ਇਹ 83ਵੇਂ ਸਥਾਨ ’ਤੇ ਪਹੁੰਚ ਗਿਆ। ਭਾਰਤੀ ਨਾਗਰਿਕ 60 ਦੇਸ਼ਾਂ ਵਿੱਚ ਵੀਜ਼ਾ ਫਰੀ ਯਾਤਰਾ ਕਰ ਸਕਦੇ ਹਨ। ਉੱਥੇ ਹੀ ਪਾਕਿਸਤਾਨ ਦੇ ਪਾਸਪੋਰਟ ਦੀ ਰੈਂਕਿੰਗ ਉੱਤਰ ਕੋਰੀਆ, ਸੋਮਾਲੀਆ ਅਤੇ ਜੰਗ ਨਾਲ ਜੂਝ ਰਹੇ ਯਮਨ ਤੋਂ ਵੀ ਬਦਤਰ ਹੈ।

ਰੈਂਕਿੰਗ ਵਿੱਚ ਜਪਾਨ ਤੇ ਸਿੰਗਾਪੁਰ ਜਿੱਥੇ ਟੌਪਰ ਰਹੇ, ਉੱਥੇ ਜਰਮਨੀ ਤੇ ਸਾਊਥ ਕੋਰੀਆ ਦੇ ਪਾਸਪੋਰਟ ਨੂੰ ਦੂਜਾ ਸਥਾਨ ਮਿਲਿਆ। ਤੀਜੇ ਸਥਾਨ ’ਤੇ ਫਿਨਲੈਂਡ, ਇਟਲੀ, ਲਕਸ਼ਮਬਰਗ, ਚੌਥੇ ਸਥਾਨ ’ਤੇ ਆਸਟਰੀਆ, ਡੈਨਮਾਰਕ, ਫਰਾਂਸ, ਨੀਦਰਲੈਂਡ, ਸਵੀਡਨ ਅਤੇ ਪੰਜਵੇਂ ਨੰਬਰ ’ਤੇ ਆਇਰਲੈਂਡ ਤੇ ਪੁਰਤਗਾ ਦੇ ਪਾਸਪੋਰਟ ਰਹੇ। ਇਸ ਤੋਂ ਇਲਾਵਾ ਇਸ ਇੰਡਕੈਸ ਵਿੱਚ ਬੈਲਜੀਅਮ, ਨਿਊਜ਼ੀਲੈਂਡ, ਨੌਰਵੇ, ਸਵਿਟਜ਼ਰਲੈਂਡ, ਯੂਕੇ ਅਤੇ ਅਮਰੀਕਾ ਦੇ ਪਾਸਪੋਰਟ ਨੂੰ 6ਵਾਂ ਸਥਾਨ ਅਤੇ ਆਸਟਰੇਲੀਆ, ਚੈਕ ਰਿਪਬਲਿਕ, ਗਰੀਸ, ਮਾਲਟਾ ਤੇ ਕੈਨੇਡਾ ਦੇ ਪਾਸਪੋਰਟ ਨੂੰ 7ਵਾਂ ਸਥਾਨ ਮਿਲਿਆ। ਇਨ੍ਹਾਂ ਮੁਲਕਾਂ ਦੇ ਲੋਕ 185 ਦੇਸ਼ਾਂ ਵਿੱਚ ਵੀਜ਼ਾ ਫਰੀ ਸਫ਼ਰ ਕਰ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਪੋਲੈਂਡ ਤੇ ਹੰਗਰੀ ਦੇ ਪਾਸਪੋਰਟ ਨੂੰ 8ਵਾਂ ਸਥਾਨ ਪ੍ਰਾਪਤ ਹੋਇਆ।

ਹਰ ਸਾਲ ਇਹ ਪਾਸਪੋਰਟ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਹੈਨਲੀ ਪਾਸਪੋਰਟ ਵੀਜ਼ਾ ਇੰਡੈਕਸ ਦੀ ਵੈਬਸਾਈਟ ਮੁਤਾਬਕ ਪੂਰੇ ਸਾਲ ਰਿਅਲਟਾਈਟਮ ਡਾਟਾ ਅਪਡੇਟ ਕੀਤਾ ਜਾਂਦਾ ਹੈ। ਵੀਜ਼ਾ ਨੀਤੀ ਵਿੱਚ ਬਦਲਾਅ ਵੀ ਧਿਆਨ ਵਿੱਚ ਰੱਖੇ ਜਾਂਦੇ ਹਨ। ਡਾਟਾ ਇੰਟਰਨੈਸ਼ਨਲ ਟਰਾਂਸਪੋਰਟ ਐਸੋਸੀਏਸ਼ਨ ਤੋਂ ਲਿਆ ਜਾਂਦਾ ਹੈ। ਰੈਂਕਿੰਗ ਇਸ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ ਕਿ ਕਿਸੇ ਦੇਸ਼ ਦਾ ਪਾਸਪੋਰਟ ਹੋਲਡਰ ਕਿੰਨੇ ਦੂਜੇ ਦੇਸ਼ਾਂ ਵਿੱਚ ਬਿਨਾ ਵੀਜ਼ਾ ਦੇ ਸਫ਼ਰ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਪਹਿਲਾਂ ਵੀਜ਼ਾ ਲੈਣ ਦੀ ਲੋੜ ਨਹੀਂ ਹੁੰਦੀ। ਭਾਰਤ ਦੇ ਨਾਗਰਿਕ ਬਿਨਾ ਪਹਿਲਾਂ ਵੀਜ਼ਾ ਲਏ 60 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਪਿਛਲੇ ਸਾਲ ਇਹ ਗਿਣਤੀ 58 ਸੀ। ਇਸ ਸਾਲ ਓਮਾਨ ਅਤੇ ਅਰਮੇਨੀਆ ਨੇ ਭਾਰਤੀਆਂ ਨੂੰ ਬਿਨਾ ਪਹਿਲਾਂ ਵੀਜ਼ਾ ਲਏ ਯਾਤਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Close