Canada

ਕੈਨੇਡਾ ’ਚ ਦਸੰਬਰ ਮਹੀਨੇ ਵਿਚ ਬੇਰੁਜ਼ਗਾਰੀ ਦਰ 0.1 ਫੀਸਦੀ ਘਟੀ

ਅਲਬਰਟਾ (ਦੇਸ ਪੰਜਾਬ ਟਾਈਮਜ਼)- : 2021 ਦੇ ਆਖਰੀ ਮਹੀਨੇ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਿੱਚ ਮਾਮੂਲੀ ਤਬਦੀਲੀ ਹੋਈ। ਦਸੰਬਰ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ 0·1 ਫੀ ਸਦੀ ਘਟ ਕੇ 5·9 ਫੀ ਸਦੀ ਰਹਿ ਗਈ।
ਫਰਵਰੀ 2020 ਵਿੱਚ ਮਹਾਂਮਾਰੀ ਤੋਂ ਪਹਿਲਾਂ ਜਦੋਂ ਬੇਰੋਜ਼ਗਾਰੀ ਦਰ 5·7 ਫੀ ਸਦੀ ਸੀ, ਤੋਂ ਲੈ ਕੇ ਦਸੰਬਰ ਮਹੀਨੇ ਬੇਰੋਜ਼ਗਾਰੀ ਦਰ ਸੱਭ ਤੋਂ ਘੱਟ ਦਰਜ ਕੀਤੀ ਗਈ ਹੈ। ਸਟੈਟੇਸਟਿਕਸ ਕੈਨੇਡਾ ਅਨੁਸਾਰ ਅਰਥਚਾਰੇ ਵਿੱਚ ਪਿਛਲੇ ਮਹੀਨੇ 55,000 ਨੌਕਰੀਆਂ ਜੁੜੀਆਂ ਕਿਉਂਕਿ ਵਧੇਰੇ ਲੋਕਾਂ ਵੱਲੋਂ ਪੂਰਾ ਸਮਾਂ ਕੰਮ ਕਰਨਾ ਸੁ਼ਰੂ ਕੀਤਾ ਗਿਆ। ਦਸੰਬਰ ਵਿੱਚ ਨੌਕਰੀਆਂ ਵਿੱਚ ਕੁੱਲ ਵਾਧਾ 123000 ਫੁੱਲ ਟਾਈਮ ਜੌਬਜ਼ ਕਾਰਨ ਹੋਇਆ ਜਦਕਿ ਪਾਰਟ ਟਾਈਮ ਇੰਪਲੌਇਮੈਂਟ 68000 ਘੱਟ ਦਰਜ ਕੀਤੀਆਂ ਗਈਆਂ।

Show More

Related Articles

Leave a Reply

Your email address will not be published. Required fields are marked *

Close