Canada

ਅਲਬਰਟਾ ਵਿਚ ਵੀਰਵਾਰ ਨੂੰ ਕੋਵਿਡ 19 ਦੇ 4000 ਨਵੇਂ ਮਾਮਲੇ ਸਾਹਮਣੇ ਆਏ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਸੂਬੇ ਵਿਚ ਲਗਾਤਾਰ ਦੂਜੇ ਦਿਨ ਕੋਵਿਡ-19 ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਸੂਬੇ ਵਿਚ ਵੀਰਵਾਰ ਨੂੰ ਲਗਭਗ 4000 ਨਵੇਂ ਸੰਕਰਮਣ ਮਾਮਲੇ ਸਾਹਮਣੇ ਆਏ ਹਨ ਜੋ ਕਿ ਪਿਛਲੇ ਕਈ ਮਹੀਨਿਆਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਮਾਮਲੇ ਹਨ। ਇਕ ਦਿਨ ਪਹਿਲਾਂ 2775 ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ।
ਸੂਬੇ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਲਗਭਗ 30 ਫੀਸਦੀ ਦੀ ਪੋਜੀਟਿਵ ਦਰ ਦੇ ਨਾਲ ਲਗਭਗ 13000 ਪੀ. ਸੀ. ਆਰ. ਟੈਸਟ ਪੂਰੇ ਕੀਤੇ ਗਏ। ਵੀਰਵਾਰ ਤਕ 371 ਲੋਕ ਕੋਵਿਡ-19 ਦੇ ਕਾਰਨ ਹਸਪਤਾਲ ਵਿਚ ਭਰਤੀ ਸਨ ਜਿਨ੍ਹਾਂ ਵਿਚੋਂ 48 ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਬੁੱਧਵਾਰ ਨੂੰ 349 ਲੋਕ ਹਸਪਤਾਲ ਵਿਚ ਸਨ ਅਤੇ 57 ਆਈ. ਸੀ. ਯੂ. ਵਿਚ ਸਨ।

Show More

Related Articles

Leave a Reply

Your email address will not be published. Required fields are marked *

Close