EntertainmentNational

‘ਬਚਪਨ ਕਾ ਪਿਆਰ’ ਵਾਲਾ ਸਹਿਦੇਵ ਸੜਕ ਹਾਦਸੇ ‘ਚ ਗੰਭੀਰ ਜ਼ਖ਼ਮੀ

ਚੰਡੀਗੜ੍ਹ: ‘ਬਚਪਨ ਕਾ ਪਿਆਰ’ ਗੀਤ ਨਾਲ ਚਰਚਾ ਖੱਟਣ ਵਾਲੇ ਮੁੰਡੇ ਸਹਿਦੇਵ ਦਿਰਦੋ ਦੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਹੈ। ਸਹਿਦੇਵ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਸਹਿਦੇਵ, ਬਾਲੀਵੁੱਡ ਗਾਇਕ ਬਾਦਸ਼ਾਹ ਨਾਲ ਗੀਤ ਗਾਉਣ ਪਿੱਛੋਂ ਸੁਰਖੀਆਂ ਵਿੱਚ ਛਾਇਆ ਸੀ। ਹਸਪਤਾਲ ਦੇ ਡਾਕਟਰ ਟਿੰਕੂ ਸਿੰਘ ਦਾ ਕਹਿਣਾ ਹੈ ਕਿ ਸਹਿਦੇਵ ਦੀ ਹਾਲਤ ਠੀਕ ਹੈ ਅਤੇ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਹੈ। ਉਸ ਨੂੰ ਮੁੱਢਲੀ ਸਹਾਇਤਾ ਪਿੱਛੋਂ ਜਗਦਲਪੁਰ ਹਸਪਤਾਲ ਰੈਫਰ ਕੀਤਾ ਗਿਆ ਹੈ।

 

Show More

Related Articles

Leave a Reply

Your email address will not be published. Required fields are marked *

Close