International

ਫਰਾਂਸ ’ਚ ਕੋਰੋਨਾ ਦਾ ਕਹਿਰ, ਦੋ ਲੱਖ ਤੋਂ ਜ਼ਿਆਦਾ ਕੇਸ ਮਿਲੇ

ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਫਿਰ ਖ਼ਬਰਦਾਰ ਕੀਤਾ ਹੈ। ਮਹਾਮਾਰੀ ਦੇ ਫਿਰ ਤੋਂ ਗੰਭੀਰ ਹੋਣ ਦਾ ਸੰਕੇਤ ਦਿੰਦੇ ਹੋਏ ਸੰਗਠਨ ਨੇ ਕਿਹਾ ਹੈ ਕਿ ਦੁਨੀਆ ਭਰ ’ਚ ਪਿਛਲੇ ਹਫ਼ਤੇ ਕੋਰੋਨਾ ਦੇ ਮਾਮਲਿਆਂ ’ਚ ਉਸ ਤੋਂ ਪਹਿਲਾਂ ਦੇ ਹਫ਼ਤੇ ਦੇ ਮੁਕਾਬਲੇ 11 ਫ਼ੀਸਦੀ ਵਾਧਾ ਹੋਇਆ ਹੈ। ਅਮਰੀਕਾ ਮਹਾਦੀਪ ਦੇ ਦੇਸ਼ਾਂ ’ਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ। ਅਮਰੀਕਾ ’ਚ ਤਾਂ ਕੋਰੋਨ ਕਹਿਰ ਬਣ ਕੇ ਟੁੱਟਿਆ ਹੈ ਤੇ ਪਿਛਲੇ 24 ਘੰਟਿਆਂ ’ਚ ਇੱਥੇ ਕਰੀਬ ਸਾਢੇ ਚਾਰ ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਫਰਾਂਸ ’ਚ ਵੀ ਕੋਰੋਨਾ ਦੇ ਰਿਕਾਰਡ 2।08 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਫਰਾਂਸ ’ਚ ਇਕ ਦਿਨ ’ਚ ਏਨੇ ਜ਼ਿਆਦਾ ਮਾਮਲੇ ਕਦੀ ਨਹੀਂ ਮਿਲੇ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਫਰਾਂਸ ’ਚ ਸਭ ਤੋਂ ਵੱਧ 1।80 ਲੱਖ ਮਾਮਲੇ ਸਾਹਮਣੇ ਆਏ ਸਨ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਆਪਣੀ ਹਫ਼ਤਾਵਾਰੀ ਮਹਾਮਾਰੀ ਸਬੰਧੀ ਰਿਪੋਰਟ ’ਚ ਕਿਹਾ ਹੈ ਕਿ 20 ਤੋਂ 26 ਦਸੰਬਰ ਵਿਚਕਾਰ ਦੁਨੀਆ ਭਰ ’ਚ ਕਰੀਬ 50 ਲੱਖ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ ਅੱਧੇ ਤੋਂ ਵੱਧ ਮਾਮਲੇ ਯੂਰਪ ’ਚ ਆਏ ਜਿਨ੍ਹਾਂ ਦੀ ਗਿਣਤੀ 28।4 ਲੱਖ ਸੀ। ਹਾਲਾਂਕਿ ਯੂਰਪ ਦੇ ਮਾਮਲਿਆਂ ’ਚ ਸਿਰਫ਼ ਇਕ ਹਫ਼ਤੇ ਤੋਂ ਪਹਿਲਾਂ ਦੇ ਮੁਕਾਬਲੇ ਸਿਰਫ਼ ਤਿੰਨ ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close