Canada

ਅਲਬਰਟਾ ਵਿਚ ਯੋਗ ਉਮੀਦਵਾਰਾਂ ਨੂੰ ਬੂਸਟਰ ਸ਼ਾਟ ਦੇਣ ਦੀ ਮੰਗ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਵਿਚ ਇਕ ਵਲੰਟੀਅਰ ਗਰੁੱਪ ਜਿਸ ਨੇ ਹਜ਼ਾਰਾਂ ਅਲਬਰਟਨਾਂ ਨੂੰ ਖੁੱਲ੍ਹੀ ਕੋਵਿਡ-19 ਵੈਕਸੀਨ ਅਪਾਇੰਟਮੈਂਟਾਂ ਨਾਲ ਫਾਰਮੇਸੀਆਂ ਨਾਲ ਜੁੜਨ ਵਿਚ ਮਦਦ ਕੀਤੀ ਹੈ, ਸੂਬਾਈ ਸਰਕਾਰ ਨੂੰ ਸੰਭਾਵੀ ਖੁਰਾਕ ਦੀ ਬਰਬਾਦੀ ਕਾਰਨ ਬੂਸਟਰ ਸ਼ਾਟ ਲਈ ਯੋਗਤਾ ਵਧਾਉਣ ਲਈ ਅਪੀਲ ਕਰ ਰਿਹਾ ਹੈ।
ਐਡਮਿੰਟਨ ਸਥਿਤ ‘ਵੈਕਸੀਨ ਹੰਟਰ’ ਸਾਰਾ ਮੈਕ ਆਪਣੇ ਟਵੀਟਰ ਅਕਾਉਂਟ ਨੂੰ ਦੋ ਹੋਰ ਲੋਕਾਂ ਦੇ ਨਾਲ ਸੰਚਾਲਿਤ ਕਰੀਦ ਹੈ ਤਾਂ ਜੋ ਇਹ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਕਿ ਖੋਜ ਕਰਨ ਵਾਲੇ ਦੇ ਲਈ ਸੂਬੇ ਭਰ ਵਿਚ ਕੋਵਿਡ-19 ਟੀਕੇ ਕਿੱਥੇ ਉਪਲਬਧ ਹਨ। ਮੌਜੂਦਾ ਸਮੇਂ ਯੋਗ ਲੋਕਾਂ ਦੇ ਲਈ ਤੀਜੀ ਖੁਰਾਕ ਦੀ ਹੌਲੀ ਰਫਤਾਰ ਦੇ ਨਾਲ ਮੈਕੇ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਫਾਰਮਿਸਟਾਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ ਜੋ ਅਪਾਇੰਟਮੈਂਟ ਤੇਜ਼ੀ ਨਾਲ ਭਰਨ ਦੇ ਸਮਰਥ ਨਹੀਂ ਹਨ। ਮੈਕੇ ਨੇ ਐਤਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੋ ਲੋਕ ਬਾਹਰ ਜਾਣ ਅਤੇ ਬੂਸਟਰ ਪਾਉਣ ਦੇ ਲਈ ਯੋਗ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਬੂਸਟਰ ਸ਼ਾਟ ਦਿੱਤੇ ਜਾਣੇ ਚਾਹੀਦੇ ਹਨ।

Show More

Related Articles

Leave a Reply

Your email address will not be published. Required fields are marked *

Close