Punjab

ਪੰਜਾਬ ਵਿਚ ਸਿਰਫ ਪੰਜਾਬੀ ਰਾਜ ਕਰਨਗੇ ਬਾਹਰਲੇ ਬੰਦਾ ਨਹੀਂ : ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਚੰਨੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਖੁਦ ਨੂੰ ਆਮ ਦਰਸਾਉਂਦੇ ਹਨ, ਪਰ ਉਹ ਸਿਰਫ ਦਿਖਾਵਾ ਕਰਦੇ ਹਨ। ਅਸਲ ਵਿੱਚ ਮੈਂ ਹੀ ਇੱਕ ਆਮ ਆਦਮੀ ਹਾਂ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਲੋਕ ਇੱਥੇ ਆ ਕੇ ਰਾਜ ਕਿਉਂ ਕਰਨਾ ਚਾਹੁੰਦੇ ਹਨ। ਪੰਜਾਬ ‘ਤੇ ਸਿਰਫ਼ ਪੰਜਾਬ ਦੇ ਲੋਕ ਹੀ ਰਾਜ ਕਰਨਗੇ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਕਸਰ ਹੀ ‘ਆਪ’ ਦੇ ਪੋਸਟਰਾਂ ‘ਤੇ ਲਿਖਿਆ ਹੁੰਦਾ ਹੈ ਇਸ ਵਾਰ ਕੇਜਰੀਵਾਲ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਹੀ ਪੁੱਛਣਾ ਚਾਹੁੰਦਾ ਹਾਂ ਕਿ ਇਸ ਵਾਰ ਪੰਜਾਬ ਦੇ ਲੋਕ ਕਿਉਂ ਨਹੀਂ। ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਪੰਜਾਬ ਦਾ ਬੰਦਾ ਹੀ ਰਾਜ ਕਰੇਗਾ, ਬਾਹਰਲਾ ਬੰਦਾ ਰਾਜ ਕਿਉਂ ਕਰੇ। ਇਹ ਕੋਈ ਸ਼ਾਮਲਾਟ ਦੀ ਜ਼ਮੀਨ ਨਹੀਂ ਹੈ ਕਿ ਜਿਸਦਾ ਦਿਲ ਕਰੇ ਉਹ ਆ ਕੇ ਦੱਬ ਲਵੇ। ਆਪਣੇ ਬਾਰੇ ਬੋਲਦਿਆਂ CM ਚੰਨੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਇੱਕ ਲੀਡਰ ਨਹੀਂ ਸਗੋਂ ਇੱਕ ਵਰਕਰ ਸਮਝਦਾ ਹਾਂ । ਮੇਰਾ ਕੋਈ ਪਰਿਵਾਰਕ ਪਿਛੋਕੜ ਵੀ ਰਾਜਨੀਤੀ ਨਾਲ ਨਹੀਂ ਸੀ। ਇਸ ਲਈ ਮੈਂ ਆਪਣੇ ਨੂੰ ਲੀਡਰ ਨਹੀਂ ਇੱਕ ਵਰਕਰ ਹੀ ਸਮਝਦਾ ਹਾਂ।

Show More

Related Articles

Leave a Reply

Your email address will not be published. Required fields are marked *

Close