International

ਯੂਕ੍ਰੇਨ ਦੀ ਧਰਤੀ ’ਤੇ ਆਪਣੀ ਫ਼ੌਜ ਨਹੀਂ ਉਤਾਰੇਗਾ ਅਮਰੀਕਾ : ਬਾਇਡਨ

ਵਾਸ਼ਿੰਗਟਨ – ਯੂਕ੍ਰੇਨ ਸੰਕਟ ਦੇ ਹੱਲ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਵਿਚਕਾਰ ਮੰਗਲਵਾਰ ਨੂੰ ਹੋਈ ਵਰਚੁਅਲ ਗੱਲਬਾਤ ਤੋਂ ਬਾਅ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਜੰਮੀ ਬਰਫ਼ ਪਿਘਲਦੀ ਨਜ਼ਰ ਆ ਰਹੀ ਹੈ। ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਰੂਸੀ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਅਮਰੀਕਾ ਫਿਲਹਾਲ ਯੂਕ੍ਰੇਨ ’ਚ ਆਪਣੀ ਫ਼ੌਜ ਨਹੀਂ ਉਤਾਰਨ ਜਾ ਰਿਹਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਯੂਕੇਨ ਸੰਕਟ ਦੇ ਹੱਲ ਲਈ ਆਪਣੇ ਵਿਚਾਰਾਂ ਬਾਰੇ ਛੇਤੀ ਅਮਰੀਕਾ ਨੂੰ ਜਾਣੂ ਕਰਵਾਏਗਾ।

ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬਾਇਡਨ ਨੇ ਉਮੀਦ ਪ੍ਰਗਟਾਈ ਕਿ ਸ਼ੁੱਕਰਵਾਰ ਤੱਕ ਰੂਸ ਤੇ ਉੱਤਰੀ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਨਾਲ ਉੱਚ ਪੱਧਰੀ ਬੈਠਕ ਦਾ ਐਲਾਨ ਹੋ ਸਕਦਾ ਹੈ। ਇਸ ’ਚ ਤਣਾਅ ਨੂੰ ਘੱਟ ਕਰਨ ਤੇ ਨਾਟੋ ਨਾਲ ਜੁੜੇ ਰੂਸ ਦੇ ਖ਼ਦਸ਼ੇ ਖ਼ਤਮ ਕਰਨ ’ਤੇ ਚਰਚਾ ਹੋ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close