Punjab

‘ਕੈਪਟਨ ਅਮਰਿੰਦਰ ਤਾਂ ਦੋ ਘੰਟੇ ਕੰਮ ਕਰਦੇ ਸੀ, ਮੈਂ ਦੋ ਘੰਟੇ ਆਰਾਮ ਕਰਦਾ’ : ਚੰਨੀ

ਪੰਜਾਬ ਦੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਵਿਚਾਲੇ ਇੱਕ-ਦੂਜੇ ‘ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਕੈਪਟਨ ਦੇ ਹਮਲੇ ਪਿੱਛੋਂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਜੀਤ ਸਿੰਘ ‘ਤੇ ਪਲਟਵਾਰ ਕੀਤਾ।

ਉਨ੍ਹਾਂ ਕੈਪਟਨ ‘ਤੇ ਲੋਕਾਂ ਲਈ ਕੰਮ ਨਾ ਕਰਨ ਦਾ ਦੋਸ਼ ਲਾਇਆ। ਇੱਕ ਸਮਿਟ ਦੌਰਾਨ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਇੱਕ ਨਵਾਂ ਸਿਸਟਮ ਕੰਮ ਕਰ ਰਿਹਾ ਹੈ। ਚੰਨੀ ਨੇ ਕਿਹਾ ਕਿ ਸਾਨੂੰ ਪੰਜਾਬ ‘ਚ ਮੁੱਖ ਮੰਤਰੀ ਬਦਲਣ ਦੀ ਕੀ ਲੋੜ ਸੀ? ਅਸਲ ਵਿੱਚ ਸਾਡੇ ਸਾਬਕਾ ਮੁੱਖ ਮੰਤਰੀ ਸਿਰਫ਼ ਦੋ ਘੰਟੇ ਕੰਮ ਕਰਦੇ ਸਨ, ਜਦੋਂਕਿ ਮੈਂ ਦੋ ਘੰਟੇ ਕੰਮ ਨਹੀਂ ਕਰਦਾ। ਮੈਂ ਬਾਕੀ ਸਮਾਂ ਕੰਮ ਕਰਦਾ ਹਾਂ ਅਤੇ ਸਿਰਫ਼ ਦੋ ਘੰਟੇ ਆਰਾਮ ਕਰਦਾ ਹਾਂ।

ਚੰਨੀ ਨੇ ਕੈਪਟਨ ‘ਤੇ ਹੋਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਤਾਂ ਕਾਫੀ ਦੇਰ ਤੱਕ ਸੌਂਦੇ ਹੀ ਰਹਿੰਦੇ ਸਨ। ਮੈਂ ਹਰ ਕਿਸੇ ਨੂੰ ਮਿਲਦਾ ਹਾਂ। ਉਹ ਕਿਸੇ ਨੂੰ ਨਹੀਂ ਮਿਲਦੇ ਸਨ। ਇਸ ਲਈ ਹੁਣ ਹਾਲਾਤ ਬਦਲ ਗਏ ਹਨ ਅਤੇ ਲੋਕ ਇਸ ਬਦਲਾਅ ਨੂੰ ਪਸੰਦ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close