Sports

ਕ੍ਰਿਕਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਭਾਰਤ ਦੀ ਮਹਿਲਾ ਵਨਡੇ ਅਤੇ ਟੈਸਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਮਿਤਾਲੀ ਨੇ ਲਿਖਿਆ, ”ਪਿਛਲੇ ਸਾਲਾਂ ਤੋਂ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਮੈਂ ਆਪਣੀ ਦੂਜੀ ਪਾਰੀ ਲਈ ਤੁਹਾਡਾ ਆਸ਼ੀਰਵਾਦ ਅਤੇ ਸਮਰਥਨ ਚਾਹੁੰਦੀ ਹਾਂ।”

ਮਿਤਾਲੀ ਰਾਜ ਨੇ ਆਪਣੇ ਸੰਦੇਸ਼ ‘ਚ ਲਿਖਿਆ ਕਿ ਮੈਂ ਜਦੋਂ ਵੀ ਮੈਦਾਨ ‘ਤੇ ਕਦਮ ਰੱਖਿਆ ਤਾਂ ਮੈਂ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਟੀਮ ਨੂੰ ਜਿੱਤ ਦਿਵਾਉਣ ‘ਤੇ ਧਿਆਨ ਦਿੱਤਾ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਸਹੀ ਸਮਾਂ ਹੈ, ਜਿੱਥੇ ਭਾਰਤ ਦਾ ਭਵਿੱਖ ਨੌਜਵਾਨ ਖਿਡਾਰੀਆਂ ਦੇ ਹੱਥਾਂ ਵਿੱਚ ਹੈ। ਮੈਂ ਬੀਸੀਸੀਆਈ, ਸਕੱਤਰ ਜੈ ਸ਼ਾਹ ਅਤੇ ਹੋਰ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ।
ਮਿਤਾਲੀ ਰਾਜ ਨੇ ਅੱਗੇ ਕਿਹਾ ਕਿ ਕਈ ਸਾਲਾਂ ਤੱਕ ਟੀਮ ਦੀ ਕਪਤਾਨੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ, ਇਸ ਵਕਤ ਨੇ ਮੈਨੂੰ ਇੱਕ ਇਨਸਾਨ ਦੇ ਤੌਰ ‘ਤੇ ਬਿਹਤਰ ਬਣਾਇਆ, ਨਾਲ ਹੀ ਮਹਿਲਾ ਕ੍ਰਿਕਟ ਨੂੰ ਵੀ ਅੱਗੇ ਲਿਆਇਆ। ਭਾਵੇਂ ਇਹ ਸਫ਼ਰ ਇੱਥੇ ਖ਼ਤਮ ਹੋ ਰਿਹਾ ਹੈ ਪਰ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਕ੍ਰਿਕਟ ਨਾਲ ਜੁੜੀ ਰਹਾਂਗੀ।

Show More

Related Articles

Leave a Reply

Your email address will not be published. Required fields are marked *

Close