International

ਯੂਕਰੇਨ ਆਗੂ ਨੇ ਤਖ਼ਤਾਪਲਟ ਦੀ ਸਾਜਿਸ਼ ਰਚਣ ਦਾ ਲਗਾਇਆ ਇਲਜ਼ਾਮ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ  ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਖੂਫੀਆ ਸੇਵਾ ਨੇ ਅਗਲੇ ਹਫ਼ਤੇ ਦੇਸ਼ ਵਿੱਚ ਰੂਸ ਨਾਲ ਮਿਲ ਕੇ ਤਖ਼ਤਾਪਲਟਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਯੂਕਰੇਨ ਦਾ ਇੱਕ ਪ੍ਰਭਾਵਸ਼ਾਲੀ ਕਾਰੋਬਾਰੀ ਵੀ ਸ਼ਾਮਿਲ ਹੈ।

ਕਥਿਤ ਕਾਰੋਬਾਰੀ ਅਤੇ ਰੂਸੀ ਸਰਕਾਰ  ਦੋਵਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਮਰੀਕੀ ਰਾਜ ਮੈਸੇਚਿਉਸੇਟਸ ਦੇ ਨੈਨਟਕੇਟ ਵਿੱਚ ਛੁੱਟੀਆਂ ਮਨਾ ਰਹੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਤਖ਼ਤਾਪਲਟ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਯੂਕਰੇਨ ਦੀ ਪ੍ਰਭੂਸੱਤਾ ਅਤੇ ਸਵੈ-ਸ਼ਾਸਨ ਲਈ ਅਮਰੀਕੀ ਸਮਰਥਨ ਨੂੰ ਦੁਹਰਾਇਆ।

ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਨਿਊਜ਼ ਕਾਨਫਰੰਸ ( ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਗਲੇ ਬੁੱਧਵਾਰ ਜਾਂ ਵੀਰਵਾਰ ਨੂੰ ਤਖ਼ਤਾਪਲਟ ਦੀ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਉਸਨੇ ਆਪਣੇ ਦੋਸ਼ਾਂ ਦੇ ਸਮਰਥਨ ਲਈ ਕੋਈ ਵੇਰਵਾ ਨਹੀਂ ਦਿੱਤਾ, ਉਸਨੇ ਯੂਕਰੇਨ ਦੇ ਸਭ ਤੋਂ ਅਮੀਰ ਕਾਰੋਬਾਰੀ ਰਿਨਾਟ ਅਖਮੇਤੋਵ ਦੀ ਸ਼ੱਕੀ ਭੂਮਿਕਾ ਵੱਲ ਇਸ਼ਾਰਾ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close