Canada

ਚੈਂਬਰ ਆਫ ਡੀਬੇਟ ਵਿਚ ਹਮਲਾਵਰ ਰੁਖ਼ ਵਿਚ ਦਿਖਾਈ ਦਿੱਤੇ ਮੇਅਰ ਅਹੁਦੇ ਦੇ ਉਮੀਦਵਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਚੈਂਬਰ ਆਫ ਕਾਮਰਸ ਵਿਚ ਮੇਅਰ ਅਹੁਦੇ ਦੀ ਦੌੜ ਵਿਚ ਚੋਟੀ ਦੇ ਪੰਜ ਉਮੀਦਵਾਰਾਂ ਦਰਮਿਆਨ ਡੀਬੇਟ ਹੋਈ। ਜਾਨ ਡੇਮਰੀ, ਜੈਫ ਡੇਵੀਸਨ, ਜੇਰੋਮੀ ਫਾਰਕਸ, ਬ੍ਰੈਡ ਫੀਲਡ ਅਤੇ ਜੋਤੀ ਗੋਂਡੇਕ ਇਸ ਹਫਤੇ ਦੂਜੀ ਵਾਰ ਇਕ ਮੰਚ ’ਤੇ ਸਨ। ਡੀਬੇਟ ਵਿਚ ਸਾਰੇ ਉਮੀਦਵਾਰ ਹਮਲਾਵਰ ਮੂਡ ਵਿਚ ਦਿਖਾਈ ਦਿੱਤੇ ਅਤੇ ਸਾਰਿਆਂ ਨੇ ਇਕ-ਦੂਜੇ ਉੱਤੇ ਸ਼ਬਦੀ ਹਮਲੇ ਕਰਕੇ ਆਪਣਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਵਾਰ ਕੈਲਗਰੀ ਵਿਚ ਵਪਾਰ ਅਤੇ ਇਕਨੋਮੀ ’ਤੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਮੌਜੂਦਾ ਕੋਵਿਡ-19 ਸਥਿਤੀ ਕਾਰਨ ਵਿਅਕਤੀਗਤ ਆਡੀਅੰਸ ਨਹੀਂ ਹੋਣ ਦੇ ਕਾਰਨ ਕੈਲਗਰੀ ਦੇ ਵਪਾਰਕ ਕਮਿਊਨਿਟੀ ਦੇ ਮੈਂਬਰਾਂ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਸਵਾਲ ਕੀਤੇ ਗਏ ਜਿਨ੍ਹਾਂ ਵਿਚ ਪ੍ਰੋਪਰਟੀ ਟੈਕਸ ਵਿਚ ਬਦਲਅ, ਡਾਊਨਟਾਊਨ ਆਫਿਸ ਖਾਲੀ ਹੋਣ ਦੀਆਂ ਦਰਾਂ ਅਤੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਸੰਘਰਸ਼ ਦੇ ਹੱਲ ਲਈ ਉਮੀਦਵਾਰਾਂ ਦਾ ਦ੍ਰਿਸ਼ਟੀਕੌਣ ਜਾਣਿਆ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਲਈ ਉਨ੍ਹਾਂ ਦੀ ਭਵਿੱਖ ਦੀ ਪਲੈਨਿੰਗ ਬਾਰੇ ਵੀ ਚਰਚਾ ਹੋਈ।
ਗਲੋਬਲ ਅਤੇ ਸੀਬੀਸੀ ਦੇ ਲਈ ਲੇਗਰ ਅਤੇ ਜੇਨੇਟ ਬ੍ਰਾਉਨ ਓਪੀਨੀਅਨ ਰਿਸਰਚ ਵੱਲੋਂ ਕੀਤੇ ਗਏ ਸਰਵੇਖਣ ਦੀ ਇਸ ਹਫਤੇ ਜਾਰੀ ਰਿਪੋਰਟ ਵਿਚ ਦਿਖਾਇਆ ਗਿਆ ਹੈ ਗੋਂਡੇਕ ਨੂੰ ਚੋਟੀ ’ਤੇ ਦਿਖਾਇਆ ਗਿਆ ਹੈ। ਡੀਬੇਟ ਵਿਚ ਫਾਰਕਸ ਵੱਲੋਂ ਗੋਂਡੇਕ ਦੇ ਖਿਲਾਫ ਹਮਲਾਵਰ ਰੁਖ ਦੇਖਣ ਨੂੰ ਮਿਲਿਆ।

Show More

Related Articles

Leave a Reply

Your email address will not be published. Required fields are marked *

Close