Canada

ਜਸਟਿਨ ਟਰੂਡੋ ਸਰਕਾਰ ਨੂੰ ਮੁੜ ਪਾਵਰ ਦੇਣ ਲਈ ਅਹਿਮ ਭੂਮਿਕਾ ਨਿਭਾਏਗਾ ਜਗਮੀਤ ਸਿੰਘ

ਅਲਬਰਟ (ਦੇਸ ਪੰਜਾਬ ਟਾਈਮਜ਼)- ਇੱਕ ਵਾਰੀ ਫਿਰ ਜਗਮੀਤ ਸਿੰਘ ਤੇ ਐਨਡੀਪੀ ਨੂੰ ਪਾਰਲੀਆਮੈਂਟ ਵਿੱਚ ਪਾਵਰ ਨੂੰ ਸੰਤੁਲਿਤ ਕਰਨ ਲਈ ਅਹਿਮ ਭੂਮਿਕਾ ਨਿਭਾਵੇਗੀ। ਲਿਬਰਲਾਂ ਦੀ ਘੱਟ ਗਿਣਤੀ ਸਰਕਾਰ ਹੋਣ ਕਾਰਨ ਅਹਿਮ ਮੁੱਦਿਆਂ ਨੂੰ ਪਾਸ ਕਰਨ ਲਈ ਐਨਡੀਪੀ ਉੱਤੇ ਹੀ ਟੇਕ ਰੱਖਣੀ ਪੈ ਸਕਦੀ ਹੈ।
ਜਗਮੀਤ ਸਿੰਘ ਬੀਸੀ ਦੇ ਹਲਕੇ ਬਰਨਾਬੀ ਸਾਊਥ ਤੋਂ ਜਿੱਤ ਗਏ ਹਨ। ਉਨ੍ਹਾਂ ਆਪਣਾ ਪੂਰਾ ਜ਼ੋਰ ਲਾਇਆ ਕਿ ਉਹ ਜਿੱਤ ਕੇ ਬਹੁਮਤ ਹਾਸਲ ਕਰ ਸਕਣ ਪਰ ਪਾਰਟੀ ਨੂੰ ਪਹਿਲਾਂ ਵਾਂਗ ਹੀ ਤੀਜਾ ਸਥਾਨ ਹਾਸਲ ਹੋਇਆ। 2019 ਵਿੱਚ ਪਾਰਟੀ ਨੂੰ ਜਿੰਨੀਆਂ ਵੋਟਾਂ ਹਾਸਲ ਹੋਈਆਂ ਸਨ ਉਸ ਨਾਲੋਂ ਇਸ ਵਾਰੀ ਜਿ਼ਆਦਾ ਵੋਟਾਂ ਹਾਸਲ ਹੋਣ ਦੀ ਉਮੀਦ ਸੀ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਤੇ ਪਾਰਟੀ ਪਹਿਲਾਂ ਤੋਂ ਹੀ ਹਾਸਲ 44 ਸੀਟਾਂ ਵਿੱਚੋਂ 20 ਸੀਟਾਂ ਹਾਰ ਗਈ।ਇੱਕ ਦਹਾਕੇ ਵਿੱਚ ਪਾਰਟੀ ਦਾ ਇਹ ਸੱਭ ਤੋਂ ਮਾੜਾ ਪ੍ਰਦਰਸ਼ਨ ਰਿਹਾ।
ਇਸ ਮਗਰੋਂ ਜਗਮੀਤ ਸਿੰਘ ਨੇ ਆਖਿਆ ਕਿ ਅਸੀਂ ਲੜਾਈ ਜਾਰੀ ਰੱਖਾਂਗੇ। ਇਸ ਵਾਰੀ ਐਨਡੀਪੀ ਨੇ ਜਿਹੜੇ ਉਮੀਦਵਾਰ ਖੜ੍ਹੇ ਕੀਤੇ ਸਨ ਉਨ੍ਹਾਂ ਵਿੱਚ 177 ਮਹਿਲਾਵਾਂ, ਜਿਨ੍ਹਾਂ ਵਿੱਚੋਂ 29 ਮੂਲਵਾਸੀ ਸਨ, 104 ਵੱਖ ਵੱਖ ਨਸਲਾਂ ਦੇ ਉਮੀਦਵਾਰ ਸਨ, 45 ਅਜਿਹੇ ਉਮੀਦਵਾਰ ਸਨ ਜਿਨ੍ਹਾਂ ਦੀ ਉਮਰ 26 ਸਾਲ ਤੋਂ ਘੱਟ ਸੀ, 39 ਅਪਾਹਜ ਸਨ ਤੇ 69 ਅਜਿਹੇ ਸਨ ਜਿਹੜੇ ਐਨਜੀਬੀਟੀਕਿਊ2ਐਸ + ਸਨ।

Show More

Related Articles

Leave a Reply

Your email address will not be published. Required fields are marked *

Close