Canada

ਲਗਭਗ 6 ਮਿਲੀਅਨ ਡਾਲਰ ਦੀ ਗ੍ਰਾਂਟ ਲਵਾਰਸ ਛੱਡੇ ਜਾਣ ਦੇ ਬਾਅਦ ਸ਼ਹਿਰ ਮਹਾਮਾਰੀ ਤੋਂ ਪ੍ਰਭਾਵਿਤ ਧੰਦਿਆਂ ਦੇ ਲਈ ਇਕ ਹੋਰ ਵਿੱਤੀ ਰਾਹਤ ਪ੍ਰੋਗਰਾਮ ਦੀ ਪੇਸ਼ਕਸ਼ ਕਰੇਗਾ।

ਕੈਲਗਰੀ (ਦੇਸ ਪੰਜਾਬ ਟਾਈਮਜ਼)- ਇਸ ਗਰਮੀ ਵਿਚ ਲਗਭਗ 6 ਹਫਤਿਆਂ ਵਿਚ ਜਿਨ੍ਹਾਂ ਬਿਜਨੈੱਸਾਂ ਨੂੰ ਕੋਵਿਡ-19 ਪਾਬੰਦੀਆਂ ਦੇ ਕਾਰਨ ਆਪਣੇ ਕੰਮ ਦੇ ਤਰੀਕੇ ਨੂੰ ਬਦਲਣ ਜਾਂ ਪੂਰੀ ਤਰ੍ਹਾਂ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਹੈ, ਉਹ ਨਗਰ ਪਾਲਿਕਾ ਗ੍ਰਾਂਟ ਦੇ ਲਈ ਅਪਲਾਈ ਕਰਨ ਦੇ ਸਮਰੱਥ ਹੋਣਗੇ।
ਰੇਸਤਰਾਂ, ਬਾਰ, ਫਿਟਨੈੱਟ ਸੈਂਟਰ, ਨਾਈਟ ਕਲੱਬ ਅਤੇ ਮਿਊਜ਼ਿਕ ਸੈਂਟਰ ਆਦਿ ਸਿਟੀ ਰਾਹੀਂ 13 ਮਿਲੀਅਨ ਡਾਲਰ ਦੇ ਪੂਲ ਨਾਲ ਗ੍ਰਾਂਟ ਹਾਸਲ ਕਰਨ ਦੇ ਪਾਤਰ ਸਨ। ਜਦੋਂ ਪਰਿਸ਼ਦ ਨੇ ਮਈ ਵਿਚ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਤਾਂ ਸ਼ਹਿਰ ਦੇ ਅਧਿਕਾਰੀਆਂ ਨੇ ਅਨੁਮਾਨ ਲਗਾਇਆ ਕਿ ਲਗਭਗ 3800 ਬਿਜਨੈੱਸ ਗ੍ਰਾਂਟ ਦੇ ਯੋਗ ਹੋਣਗੇ। ਪਰ ਸਿਰਫ 2240 ਬਿਜਨੈੱਸਾਂ ਨੂੰ ਕੁਲ 7 ਮਿਲੀਅਨ ਡਾਲਰ ਦੀ ਰਕਮ ਵੰਡੀ ਗਈ ਸੀ। ਉਸ ਤੋਂ ਬਾਅਦ ਪ੍ਰੋਗਰਾਮ ਦੇ ਲਈ ਐਪਲੀਕੇਸ਼ਨਾਂ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਪਰਿਸ਼ਦ ਦੀ ਵਿੱਤੀ ਕਮੇਟੀ ਨੇ ਮੰਗਲਵਾਰ ਨੂੰ ਸਰਬਸੰਮਤੀ ਦੇ ਨਾਲ ਇਕ ਨਵੇਂ ਪ੍ਰੋਗਰਾਮ ਰਾਹੀਂ ਬਚੀ ਹੋਈ ਰਕਮ ਨਾਲ ਅਗਲੀ ਸਰਦੀਆਂ ਤੱਕ ਗ੍ਰਾਂਟ ਦੇਣ ਲਈ ਪ੍ਰੋਗਰਾਮ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਪ੍ਰੋਗਰਾਮ ਕਿਵੇਂ ਕੰਮ ਕਰੇਗਾ, ਇਸ ਦੇ ਬਾਰੇ ਅਜੇ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਮੁੱਢਲੇ ਵਿਚਾਰ ਅਨੁਸਾਰ ਕੋਵਿਡ ਨਾਲ ਸੰਬੰਧਤ ਉਨ੍ਹਾਂ ਖੇਤਰਾਂ ਦੇ ਬਿਜਨੈੱਸਾਂ ਨੂੰ ਰਾਹਤ ਦੇਣ ਦਾ ਪ੍ਰੋਗਰਾਮ ਹੈ ਜੋ ਕੋਵਿਡ ਦੇ ਗੰਭੀਰ ਨਤੀਜੇ ਝੱਲ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close