Punjab

ਇਸਤਰੀ ਜਾਗ੍ਰਿਤੀ ਮੰਚ, ਪ੍ਰੈਸ ਕਲੱਬ ਤੇ ਕੇ ਕੇ ਯੂ ਨੇ ਭਾਜਪਾ ਆਗੂ ਦੇ ਮਹਿਲਾ ਪੱਤਰਕਾਰ ਬਾਰੇ ਬਿਆਨ ਨੂੰ ਜਹਾਲਤ ਕਰਾਰ ਦਿੱਤਾ

ਜਲੰਧਰ – ਇਸਤਰੀ ਜਾਗਰਤੀ ਮੰਚ ਵੱਲੋਂ ਨੇ ਸਮਰ ਨਿਊਜ਼ ‘ ਦੀ ਮਹਿਲਾ ਪੱਤਰਕਾਰ ਸ਼ਾਲੁੂ ਮਰੋਕ ਬਾਰੇ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਵੱਲੋ ਵਰਤੀ ਗਈ ਭੱਦੀ ਸ਼ਬਦਾਵਲੀ ਦੀ  ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
      ਇਸਤਰੀ ਜਾਗ੍ਰਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਨਰਲ ਸਕੱਤਰ ਅਮਨਦੀਪ ਕੌਰ ਨੇ ਕਿਹਾ ਕਿ ਹਰਜੀਤ ਗਰੇਵਾਲ ਵਰਗੇ ਲੋਕਾਂ ਦੀ ਕਿਸਾਨੀ ਸੰਘਰਸ਼ ਕਰਕੇ ਬੌਖਲਾਹਟ ਸਾਫ਼ ਨਜ਼ਰ ਆ ਰਹੀ ਹੈ ਅਤੇ ਉਹ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਗਏ ਹਨ। ਹਰਜੀਤ ਗਰੇਵਾਲ ਨੇ ਮਹਿਲਾ ਪੱਤਰਕਾਰ ਸ਼ਾਲੂ ਤੋਂ ਓੁਸ ਦੇ ਪਿਤਾ ਬਾਰੇ ਸਬੂਤ ਮੰਗ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ।
                ਆਗੂਆਂ ਨੇ  ਕਿਹਾ ਹਰਜੀਤ ਗਰੇਵਾਲ ਦੀ ਬੌਖਲਾਹਟ ਵਿੱਚੋਂ ਨਿਕਲੇ ਇਹ ਸ਼ਬਦਾਂ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਬੀਜੇਪੀ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਬਿਲਕੁਲ ਖੋਖਲੇ ਹਨ । ਆਰ ਐਸ ਐਸ ਤੇ ਬੀਜੇਪੀ ਦੇ ਅਹੁਦੇਦਾਰ ਅਕਸਰ ਔਰਤ ਵਿਰੋਧੀ ਸ਼ਬਦਾਵਲੀ ਵਰਤੇ ਦੇਖੇ ਜਾ ਸਕਦੇ ਹਨ।ਕਦੇ ਇਹ ਲਵ ਜਿਹਾਦ ਵਰਗੀਆਂ ਪਿਛਾਖੜੀ ਮੁਹਿੰਮਾਂ ਚਲਾਓੁਂਦੀ ਹੈ, ਕਦੇ ਔਰਤਾਂ ਨੂੰ ਮਹਿਜ ਬੱਚੇ ਪੈਦਾ ਕਰਨ ਤੱਕ ਸੀਮਤ ਕਰਨ ਬਾਰੇ ਕਹਿੰਦੇ ਨੇ।
   ਆਗੂਆਂ ਕਿਹਾ ਕੇ ਬੀਜੇਪੀ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਨਤੀਜਾ ਹੈ ਕੇ ਯੂਪੀ ਵਿਚਚ ਯੋਗੀ ਸਰਕਾਰ ਵੇਲੇ ਔਰਤਾਂ ਖਿਲਾਫ ਅਪਰਾਧਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ।
   ਆਗੂਆਂ ਕਿਹਾ ਕਿ ਓੁਨਾਓ ਕੇਸ, ਹਾਥਰਸ ਵਰਗੀਆਂ ਓੁਦਾਹਰਣਾਂ ਬੀਜੇਪੀ ਸਰਕਾਰ ਦੀ ਔਰਤਾਂ ਪ੍ਰਤੀ ਸੋਚ ਨੂੰ  ਸਪੱਸ਼ਟ ਕਰਦੀਆਂ ਨੇ।ਇਸ ਲਈ ਇਹੋ ਜਿਹੀ ਪਾਰਟੀ ਤੋਂ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।
   ਇਸਤਰੀ ਜਾਗਰਤੀ ਮੰਚ ਨੇ ਹਰਜੀਤ ਉੱਤੇ ਪੱਤਰਕਾਰ ਸ਼ਾਲੂ ਲਈ ਭੱਦੀ ਸ਼ਬਦਾਵਲੀ ਵਰਤੇ ਜਾਣ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਆਲਮੀ ਪੰਜ ਆਬੀ ਪ੍ਰੈਸ ਕਲੱਬ ਦੇ ਆਗੂ ਰਾਘਵ ਕੱਸੋਂ, ਇੰਟਰਨੈੱਟ ਲਿਖਾਰੀ ਯਾਦਵਿੰਦਰ ਦੀਦਾਵਰ, ਪਰਵਿੰਦਰ ਪੁਰੂ, ਤਜਿੰਦਰ ਦੇਵਤਾ, ਗੁਰਪ੍ਰੀਤ ਖੋਖਰ ਭਾਈ ਰੂਪਾ, ਸਈਅਦ ਨਕਵੀ, ਅਰੁਨਜੀਤ, ਯੁਧਵੀਰ ਸਰੂਪ ਨਗਰ ਰਾਓਵਾਲੀ ਤੇ ਅੰਤਰਰਾਸ਼ਟਰੀ ਕਾਰਕੁਨ ਲੈਲਾ ਜੱਟੀ, ਅਬੀਰਾ ਖਾਨ, ਸੋਹੈਲ ਅੱਬਾਸੀ ਨੇ ਹਰਜੀਤ ਦੇ ਬਿਆਨ ਨੂੰ ਜਹਾਲਤ ਕਰਾਰ ਦਿੱਤਾ।
 ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਦੀਪ ਸਿੰਘ ਵਾਲਾ ਨੇ ਕਿਹਾ ਕਿ  ਹਰਜੀਤ ਨੇ ਔਰਤਾਂ ਦੀ ਮਾੜੀ ਸ਼ਬਦਾਵਲੀ ਵਰਤਣ ਤੇ ਅਪਮਾਨ ਕਰਨ ਤਹਿਤ ਫੌਰੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਓਧਰ, ਇਨਕਲਾਬੀ ਨਾਰੀ ਜਾਗ੍ਰਤੀ ਮੰਚ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਇਹੋ ਜਿਹੇ ਔਰਤ ਵਿਰੋਧੀ ਅਨਸਰਾਂ ਦੇ ਖਿਲਾਫ ਅਤੇ ਬੀਜੇਪੀ ਵਰਗੀ ਔਰਤ ਵਿਰੋਧੀ ਮਾਨਸਿਕਤਾ ਨਾਲ ਗੜੁੱਚ  ਪਾਰਟੀ ਦੇ ਖ਼ਿਲਾਫ਼ ਔਰਤਾਂ ਨੂੰ ਡਟਣਾ ਚਾਹੀਦਾ ਹੈ।
Show More

Related Articles

Leave a Reply

Your email address will not be published. Required fields are marked *

Close