Canada

ਰਾਕੀ ਵਿਊ ਸਕੂਲ, ਰੈੱਡ ਡੀਅਰ ਪਬਲਿਕ ਸਕੂਲ ਨੇ ਵਿਦਿਆਰਥੀਆਂ ਅਤੇ ਟੀਚਰਾਂ ਲਈ ਜ਼ਰੂਰੀ ਕੀਤਾ ਮਾਸਕ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੇ ਦੋ ਹੋਰ ਸਕੂਲਾਂ ਨੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਲਈ ਮਾਸਕ ਜ਼ਰੂਰੀ ਕਰਨ ਦਾ ਐਲਾਨ ਕੀਤਾ ਹੈ। ਰਾਕੀ ਵਿਊ ਸਕੂਲ (ਆਰ. ਵੀ. ਐਸ.) ਅਤੇ ਰੈਡ ਡੀਅਰ ਸਕੂਲ ਡਿਸਟ੍ਰਿਕਟ (ਆਰ. ਡੀ. ਪੀ. ਐਸ. ਡੀ.) ਵੱਲੋਂ ਮਾਸਕ ਜ਼ਰੂਰੀ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ ਹੈ। ਪ੍ਰੀ-ਕਿੰਡਰਗਾਰਟਨ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਅਤੇ ਸਟਾਫ, ਟੀਚਰਸ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਸਕੂਲ ਬੋਰਡ ਨੇ ਯੂ. ਸੀ. ਪੀ. ਸਰਕਾਰ ਦੇ ਹੁਕਮ ਤੋਂ ਬਿਨਾਂ ਜ਼ਰੂਰੀ ਮਾਸਕਿੰਗ ਦੀ ਸ਼ੁਰੂਆਤ ਕੀਤੀ ਹੈ।
ਬੋਰਡ ਦੀ ਪ੍ਰਧਾਨ ਫਿਓਨਾ ਗਿਲਬਰਟ ਅਤੇ ਸੁਪਰਡੈਂਟ ਗ੍ਰੇਗ ਲੁਟਰਬੈਕ ਵੱਲੋਂ ਹਸਤਾਖਰ ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਮੰਨਦੇ ਹਾਂ ਕਿ ਇਨ੍ਹਾਂ ਉਪਾਆਂ ’ਤੇ ਕਈ ਤਰ੍ਹਾਂ ਦੀ ਰਾਏ ਹੋਵੇਗੀ। ਆਰ. ਵੀ. ਐਸ. ਇਕ ਸੰਤੁਲਿਤ ਅਤੇ ਵਿਚਾਰਸ਼ੀਲ ਦ੍ਰਿਸ਼ਟੀਕੌਣ ਰੱਖਣਾ ਜਾਰੀ ਰੱਖੇਗਾ ਕਿਉਂਕਿ ਅਸੀਂ ਆਪਣੇ ਸਿਹਤ ਦੇਖਭਾਲ ਪ੍ਰਣਾਲੀ ਦੀ ਰੱਖਿਆ ਕਰਨ ਅਤੇ ਕੋਵਿਡ-19 ਦੇ ਸੰਚਾਰ ਨੂੰ ਘੱਟ ਕਰਨ ਦੇ ਲਈ ਆਪਣੇ ਵਿਦਿਆਰਥੀਆਂ ਦੀ ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਸਿੱਖਣ ਦੀ ਜ਼ਰੂਰਤ ਦਾ ਸਮਰਥਨ ਕਰਦੇ ਹਾਂ।

Show More

Related Articles

Leave a Reply

Your email address will not be published. Required fields are marked *

Close