Entertainment

ਬਾਲੀਵੁੱਡ ਫਿਲਮ ਅਭਿਨੇਤਰੀ ਲੀਨਾ ਮਾਰੀਆ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਧੋਖਾਧੜੀ ਦੇ ਲੱਗੇ ਦੋਸ਼

ਮੁੰਬਈ – ਫਿਲਮ ਅਭਿਨੇਤਰੀ ਲੀਨਾ ਮਾਰੀਆ ਪਾਲ ਨੂੰ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਅਪਰਾਧ ਸ਼ਾਖਾ ਵਿੰਗ ਨੇ ਦੋਸ਼ੀ ਸੁਕੇਸ਼ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਕੋਕਾ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ। ਦੱਸ ਦੇਈਏ ਕਿ ਲੀਨਾ ਪਾਲ, ਸੁਕੇਸ਼ ਚੰਦਰਸ਼ੇਖਰ ਦੀ ਪਤਨੀ ਹੈ। ਉਸ ਨੂੰ 200 ਕਰੋੜ ਦੀ ਫਿਰੌਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪਿਛਲੇ ਸਮੇਂ ਤੋਂ ਸੁਰਖੀਆਂ ਵਿੱਚ ਹੈ।

ਇਸ ਧੋਖਾਧੜੀ ਮਾਮਲੇ ਵਿੱਚ ਸੁਕੇਸ਼ ਦੇ ਨਾਲ ਉਸਦੀ ਪਤਨੀ ਅਤੇ ਫਿਲਮ ਅਦਾਕਾਰਾ ਲੀਨਾ ਪਾਲ ਵੀ ਸ਼ਾਮਲ ਸੀ। ਪੁਲਿਸ ਨੇ ਲੀਨਾ ਨੂੰ ਉਸਦੇ ਪਤੀ ਸੁਕੇਸ਼ ਚੰਦਰਸ਼ੇਖਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਪਹਿਲਾਂ ਹੀ ਸੁਕੇਸ਼ ਅਤੇ ਉਸਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਉਸ ਨੂੰ ਰਿਮਾਂਡ ‘ਤੇ ਲੈ ਕੇ ਇਸ ਮਾਮਲੇ ਵਿੱਚ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਉਸਦੇ ਖਿਲਾਫ ਮਕੋਕਾ ਦਾ ਮਾਮਲਾ ਵੀ ਦਰਜ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੀ ਧੋਖਾਧੜੀ ਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close